ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਛੇਵੀਂ ਜਮਾਤ ਵਿੱਚ ਪੜਦੀ ਬੱਚੀ ਭਾਨਵੀ ਜਿਸ ਨੂੰ ਵੱਡੀ ਹੋ ਕੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਲੱਗਣ ਦਾ ਸ਼ੌਂਕ ਹੈ।ਜਦ ਹਿੰਮਤ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਬੜੀ ਫਰਾਖਦਿਲੀ ਵਿਖਾਉਂਦੇ ਹੋਏ ਉਸ ਨੂੰ ਆਪਣੇ ਦਫਤਰ ਸੱਦਿਆ ਅਤੇ ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਕਹਿੰਦੇ ਹੋਏ ਸਾਰੀਆਂ ਜਿੰਮੇਵਾਰੀਆਂ ਸਮਝਾਈਆਂ।
ਦੱਸਣਯੋਗ ਹੈ ਕਿ ਬੱਚੀ ਭਾਨਵੀ ਛੇਵੀਂ ਵਿਦਿਆਰਥੀ ਵਿਦਿਆਰਥਣ ਹੈ ਅਤੇ ਉਸ ਦੀ ਇੱਛਾ ਦੇਸ਼ ਲਈ ਕੁੱਝ ਕਰਨ ਗੁਜਰਨ ਦੀ ਹੈ, ਜਿਸ ਲਈ ਉਹ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੀ ਹੈ।ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਹਨੀ ਨੇ ਪਹਿਲਾਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਕਿ ਜੋ ਵੀ ਬੱਚੇ ਆਪਣੇ ਭਵਿੱਖ ਦਾ ਸੁਪਨਾ ਲੈਂਦੇ ਹਨ, ਉਹਨਾਂ ਨੂੰ ਸੁਪਨਾ ਪੂਰਾ ਕਰਨ ਲਈ ਮੁੱਢਲੀ ਜਾਣਕਾਰੀ ਤੋਂ ਇਲਾਵਾ ਜੋ ਵੀ ਸਿੱਖਿਆ ਚਾਹੀਦੀ ਹੋਵੇ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ।
ਅੱਜ ਉਹਨਾਂ ਨੇ ਬੱਚੀ ਨੂੰ ਆਪਣੇ ਮਾਪਿਆਂ ਨਾਲ ਦਫਤਰ ਆਉਣ ਦਾ ਸੱਦਾ ਦਿੱਤਾ ਅਤੇ ਆਪਣੀ ਗੱਡੀ ਭੇਜ ਕੇ ਬੱਚੀ ਨੂੰ ਮਾਪਿਆਂ ਸਮੇਤ ਦਫਤਰ ਬੁਲਾਇਆ, ਜਿਥੇ ਉਹਨਾਂ ਨੇ ਬੱਚੀ ਨੂੰ ਡਿਪਟੀ ਕਮਿਸ਼ਨਰ ਦੀਆਂ ਜਿੰਮੇਵਾਰੀਆਂ, ਸਮਾਜ ਦੀਆਂ ਲੋੜਾਂ, ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਯੋਗਤਾ ਅਤੇ ਪੜ੍ਹਾਈ ਲਈ ਕੀਤੀ ਜਾਣ ਵਾਲੀ ਮਿਹਨਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨਾਂ ਇਸ ਉਪਰੰਤ ਉਕਤ ਬੱਚੀ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਥਾਪਦੇ ਹੋਏ ਕੀਤੀਆਂ ਜਾਣ ਵਾਲੀਆਂ ਵੀਡੀਓ ਕਾਨਫਰੰਸ ਮੀਟਿੰਗਾਂ ਆਦਿ ਦਾ ਵੀ ਅਨੁਭਵ ਕਰਾਇਆ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …