ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ)- ਸਥਾਨਕ ਸ਼ਿਵਮ ਕਲੋਨੀ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ
ਨੂੰ ਸਿਜ਼ਦਾ ਕਰਦਿਆਂ ਸੰਗਤਾਂ ਵਲੋਂ ਨਾਮ ਸਿਮਰਨ ਅਤੇ ਜਪੁਜੀ ਸਾਹਿਬ ਦਾ ਜਾਪ ਕੀਤਾ ਗਿਆ।ਰਾਜਵਿੰਦਰ ਸਿੰਘ ਲੱਕੀ ਮੁੱਖ ਸੇਵਾਦਾਰ, ਦਲਵੀਰ ਸਿੰਘ ਬਾਬਾ, ਗੁਰਿੰਦਰ ਵੀਰ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ ਅਤੇ ਗੁਰਮੀਤ ਕੌਰ, ਰਵਨੀਤ ਕੌਰ ਦੀ ਅਗਵਾਈ ‘ਚ ਹੋਏ ਪ੍ਰੋਗਰਾਮ ਦੌਰਾਨ ਭਾਈ ਗੁਰਿੰਦਰ ਸਿੰਘ ਗੁਜਰਾਲ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਕਥਾ ਵਿਚਾਰ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਅਰਵਿੰਦ ਸਿੰਘ ਦੇ ਜਥੇ ਨੇ ਪੋਹ ਮਹੀਨਾ ਚੜਿਆ, ਸਾਕੇ ਚੇਤੇ ਆ ਗਏ ਨੇ… ਦੇ ਗੀਤ ਰਾਹੀਂ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ।
ਸੁਸਾਇਟੀ ਸੇਵਕ ਹਰਦੀਪ ਸਿੰਘ ਸਾਹਨੀ, ਹਰਭਜਨ ਸਿੰਘ ਭੱਟੀ, ਪ੍ਰੀਤਮ ਸਿੰਘ, ਅਮਰਿੰਦਰ ਸਿੰਘ ਮੌਖਾ, ਜਸਵੀਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਬਿੱਟੂ, ਸੁਖਵਿੰਦਰ ਸਿੰਘ ਸੋਨੀ, ਗਿਰੀਸ਼ ਕੁਮਾਰ, ਬਲਵੰਤ ਸਿੰਘ ਆਦਿ ਤੋਂ ਇਲਾਵਾ ਸਵਰਨ ਕੌਰ, ਰੇਖਾ ਰਾਣੀ, ਕਿਰਨ ਦੂਆ, ਹਰਵਿੰਦਰ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ, ਭੁਪਿੰਦਰ ਕੌਰ, ਗੁਰਬੀਰ ਕੌਰ, ਜੋਗਿੰਦਰ ਕੌਰ, ਇੰਦਰਪਾਲ ਕੌਰ ਆਦਿ ਨੇ ਹਿੱਸਾ ਲਿਆ। ਅਰਦਾਸ ਉਪਰੰਤ ਕੜੀ-ਚਾਵਲ ਅਤੇ ਪਰੋਂਠਾ-ਅਚਾਰ, ਚਾਹ-ਕੌਫੀ ਦੇ ਲੰਗਰ ਅਤੁੱਟ ਵਰਤਾਏ ਗਏ।ਲੰਗਰ ਵਿੱਚ ਕਲੋਨੀ ਨਿਵਾਸੀ ਪਰਵਿੰਦਰ ਸਿੰਘ ਕੈਂਥ, ਮਨਪ੍ਰੀਤ ਸਿੰਘ ਧੀਮਾਨ, ਤਰਸੇਮ ਸਿੰਘ, ਮੱਖਣ ਸਿੰਘ, ਗੁਰਕੰਵਲ ਸਿੰਘ, ਸਮਰਪ੍ਰੀਤ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਪੱਪੂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਨਵੇਂ ਚੁਣੇ ਗਏ ਕੌਂਸਲਰ ਹਰਮਨਦੀਪ ਕੌਰ ਸ਼ਿਵਮ ਕਲੋਨੀ, ਮਨੀ ਕਥੂਰੀਆ, ਅਮਰਜੀਤ ਸਿੰਘ ਟੀਟੂ ਦੇ ਨਾਲ ਸਰਬਜੀਤ ਸਿੰਘ ਰੇਖੀ ਚੇਅਰਮੈਨ ਸਹਾਰਾ ਫਾਊਂਡੇਸ਼ਨ, ਵਰਿੰਦਰਜੀਤ ਸਿੰਘ ਬਜਾਜ ਅਧਿਆਪਕ ਦਲ ਆਗੂ, ਹਰਪ੍ਰੀਤ ਸਿੰਘ ਪ੍ਰੀਤ ਸਕੱਤਰ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ, ਪ੍ਰੋ.੍ ਨਰਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।ਹਰਕੁਸ਼ ਅਕੂਪ੍ਰੈਸ਼ਰ ਟਰੀਟਮੈਂਟ ਸੈਂਟਰ ਵਲੋਂ ਕੁਲਜੀਤ ਸਿੰਘ ਦੀ ਅਗਵਾਈ ‘ਚ ਮੁਫਤ ਇਲਾਜ਼ ਦਾ ਕੈਂਪ ਵੀ ਲਗਾਇਆ ਗਿਆ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media