Sunday, January 5, 2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦਆਰਾ ਸਾਹਿਬ ਢਾਬ ਬਾਬਾ ਆਲਾ ਸਿੰਘ ਪੱਤੀ ਵਡਿਆਣੀ ਲੌਂਗੋਵਾਲ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦਾ ਕਸਬੇ `ਚ ਵੱਖ-ਵੱਖ ਥਾਵਾਂ `ਤੇ ਭਰਵਾਂ ਸਵਾਗਤ ਕੀਤਾ ਗਿਆ।ਸਿੱਖ ਸੰਗਤਾਂ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਭਰਾਵਾਂ ਵਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।ਗੱਤਕਾ ਪਾਰਟੀਆਂ ਦੇ ਜ਼ੌਹਰ ਦੇਖਣਯੋਗ ਸਨ।ਸ਼੍ਰੀ ਦੁਰਗਾ ਮੰਦਿਰ ਕਮੇਟੀ ਅਤੇ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵਲੋਂ ਪੰਡਿਤ ਸੁਣੇਂਦਰ ਸ਼ਾਸਤਰੀ, ਵਿਜੇ ਗੋਇਲ, ਕਾਲਾ ਮਿੱਤਲ, ਸੰਜੇ ਪਾਲ, ਮੁਰਲੀ ਮਨੋਹਰ, ਤਰਸੇਮ ਗੁਪਤਾ, ਸ਼ੈਲੂ ਸਿੰਗਲਾ, ਵਿੱਕੀ ਜੱਤਲ, ਵਿਸ਼ੂ ਜ਼ਿੰਦਲ, ਹਨੀ ਕਿੰਗ, ਪਵਨ ਕੁਮਾਰ ਬਬਲਾ, ਪ੍ਰਧਾਨ ਗੋਰਾ ਲਾਲ ਲੰਬੂ ਨੇ ਪੰਜ ਪਿਆਰਿਆਂ ਦਾ ਸਨਮਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲੇ ਭੇਟ ਕੀਤੇ।ਸੰਗਤਾਂ ਵਲੋਂ ਵੱਖ-ਵੱਖ ਥਾਵਾਂ `ਤੇ ਲੰਗਰ ਵੀ ਲਾਏ ਗਏ।ਗੁਰਦੁਆਰਾ ਯਾਦਗਰ ਸ਼ਹੀਦਾਂ ਪੱਤੀ ਦੁੱਲਟ ਵਲੋਂ ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਅਵਤਾਰ ਸਿੰਘ ਦੁੱਲਟ, ਮਹਿੰਦਰ ਸਿੰਘ ਦੁੱਲਟ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।
ਇਸ ਮੌਕੇ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਉਦੇ ਸਿੰਘ, ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਕਮਲ ਬਰਾੜ, ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਮੇਲਾ ਸਿੰਘ ਸੂਬੇਦਾਰ, ਕੌਂਸਲਰ ਗੁਰਮੀਤ ਸਿੰਘ ਲੱਲੀ, ਅਮਰਜੀਤ ਸਿੰਘ ਗਿੱਲ, ਸਰਪੰਚ ਸੁਖਵਿੰਦਰ ਸਿੰਘ ਚਾਹਿਲ ਮੱਦੀ, ਗ੍ਰੰਥੀ ਧਰਮ ਸਿੰਘ ਲੱਡਾ, ਮੋਹਨ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੰਤ ਸਿੰਘ ਕੋਟੁ ਕਾ, ਸਵਰਨ ਸਿੰਘ, ਬਲਵਿੰਦਰ ਸਿੰਘ ਭੋਲਾ, ਹਰਦੇਵ ਸਿੰਘ ਰੋਹੀ, ਸਾਬਕਾ ਕੌਂਸਲਰ ਰਾਮ ਸਿੰਘ, ਕਰਮਜੀਤ ਸਿੰਘ, ਸੁਖਦੇਵ ਸਿੰਘ ਖਜਾਨਚੀ ਵੀ ਮੌਜ਼ੂਦ ਸਨ।ਨਗਰ ਕੀਰਤਨ ਦੌਰਾਨ ਸਟੇਜ ਦੀ ਜਿੰਮੇਵਾਰੀ ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਗਿੱਲ ਨੇ ਸੰਭਾਲੀ।

Check Also

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …