Tuesday, June 9, 2026

ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ‘ਤੇ 70 ਫੀਸਦੀ ਤੱਕ ਸਬਸਿਡੀ ਉਪਲੱਬਧ

ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਕਸ਼ਮੀਰ ਸਿੰਘ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ ਮੋਹਾਲੀ ਜੀ ਨੇ ਦੱਸਿਆ ਕਿ ਪਸ਼ੂਆਂ ਨੰ ਹੋਣ ਵਾਲੀਆਂ ਬੀਮਾਰੀਆਂ ਮੂੰਹ ਖੁਰ, ਲੰਪੀ ਸਕਿੱਨ, ਗਲਘੋਟੂ ਆਦਿ ਕਾਰਨ ਕਈ ਵਾਰ ਪਸੂਆਂ ਦੀ ਮੋਤ ਹੋ ਜਾਂਦੀ ਹੈ।ਇਨ੍ਹਾਂ ਮੋਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ, ਭਾਵੇ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਸਰਕਾਰ ਵਲੋ ਪਸ਼ੂਆਂ ਦਾ ਸਮੇਂ ਸਮੇਂ ਤੇ ਟੀਕਾਕਰਨ ਕੀਤਾ ਜਾਂਦਾ ਹੈ, ਪਰ ਫਿਰ ਵੀ ਸਰਕਾਰ ਵੱਲੋ ਪਸ਼ੂ-ਧਨ ਦੇ ਵਿੱਤੀ ਨੁਕਸਾਨ ਨੂੰ ਘੱਟ ਕਰਨ ਲਈ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦੇ ਦਿੱਤੀ ਗਈ ਹੈ।ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਨੈਸ਼ਨਲ ਲਾਈਵਸਟਾਕ ਮਿਸ਼ਨ ਸਕੀਮ ਅਧੀਨ ਮੱਝਾਂ ਅਤੇ ਗਾਵਾਂ ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70 ਫੀਸ਼ਦ ਸਬਸਿਡੀ ਅਤੇ ਜਨਰਲ ਜਾਤੀ ਲਾਭਪਾਤਰੀਆਂ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਫਾਰਮਰ 1 ਤੋ 5 ਪਸ਼ੂਆਂ ਦਾ ਬੀਮਾ ਕਰਵਾ ਸਕਦਾ ਹੈ।ਇਸ ਤਹਿਤ ਪ੍ਰਤੀ ਪਸ਼ੂ ਦੀ ਕੀਮਤ 70 ਹਜਾਰ ਰੁਪਏ ਨਿਰਧਾਰਿਤ ਕੀਤੀ ਗਈ ਹੈ।ਇਸ ਸਕੀਮ ਅਧੀਨ 1 ਸਾਲ ਦਾ ਬੀਮਾਂ ਐਸ.ਸੀ ਅਤੇ ਐਸ.ਟੀ ਫਾਰਮਰਾਂ ਦੇ ਪਸ਼ੂਆਂ ਲਈ 672 ਰੁਪਏ ਵਿੱਚ, 2 ਸਾਲ ਦਾ ਬੀਮਾ 1260 ਰੁਪਏ ਵਿੱਚ ਅਤੇ 3 ਸਾਲ ਦਾ ਬੀਮਾ 1680 ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਕਰਵਾ ਸਕਦਾ ਹੈ।ਜਨਰਲ ਜਾਤੀ ਦੇ ਫਾਰਮਰਾਂ ਦੇ ਪਸ਼ੂਆਂ ਦਾ ਬੀਮਾ 1 ਸਾਲ ਲਈ 1120 ਰੁਪਏ ਵਿੱਚ, 2 ਸਾਲ ਦਾ ਬੀਮਾਂ 2100/- ਰੁਪਏ ਵਿੱਚ ਅਤੇ 3 ਸਾਲ ਦਾ ਬੀਮਾ 2800/- ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਕਰਵਾ ਸਕਦਾ ਹੈ।ਇਸ ਸਕੀਮ ਦਾ ਲਾਭ ਕੋਈ ਵੀ ਦੁੱਧ ਉਤਪਾਦਕ ਜਿਸ ਨੇ ਬੈਂਕ ਤੋਂ ਡੇਅਰੀ ਕਰਜਾ ਲਿਆ ਹੈ ਜਾ ਨਹੀਂ ਲਿਆ ਹੈ, ਕਿਸਾਨ ਕ੍ਰੈਡਿਟ ਕਾਰਡ ਸਕੀਮ ਲਈ ਹੈ ਜਾ ਨਹੀਂ ਲਈ ਹੈ, ਸਕੀਮ ਦਾ ਲਾਭ ਲੈ ਸਕਦਾ ਹੈ।ਇਸ ਤੋਂ ਇਲਾਵਾ ਸਿੱਧੇ ਤੌਰ ਤੇ ਡੇਅਰੀ ਕਿੱਤਾ ਕਰਨ ਵਾਲੇ ਕਿਸਾਨ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਜਿਲ੍ਹਾ ਪਠਾਨਕੋਟ ਦੇ ਸਮੂਹ ਦੁੱਧ ਉਤਪਾਦਕ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਨਾਲ ਸਬੰਧਤ ਦੁੱਧ ਉਤਪਾਦਕ ਵਧੇਰੇ ਜਾਣਕਾਰੀ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੂਜੀ ਮੰਜਿਲ, ਕਮਰਾ ਨੰ: 345-ਏ ਵਿਖੇ ਅਤੇ ਫੋਨ ਨੰਬਰ 9878528364, 8284968878, 9876260243 ਤੇ ਸੰਪਰਕ ਕਰ ਸਕਦੇ ਹਨ।

Check Also

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੱਜੇ ਜਲੌ …