ਭੀਖੀ, 15 ਜਨਵਰੀ (ਕਮਲ ਜ਼ਿੰਦਲ) – ਸਰਸਵਤੀ ਸੀਨੀਅਰ ਸੈਕੈਂਡਰੀ ਸਕੂਲ ਭੀਖੀ ਵਿਖੇ ਮੁਫਤ ਅੱਖਾਂ ਦਾ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ।
ਸ਼ੰਕਰਾ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਕੂਲ ਵਿੱਚ ਲੱਗੇ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰੂ ਪ੍ਰਤਾਪ ਸਿੰਘ ਸੋਢੀ ਨੇ ਦੱਸਿਆ ਕਿ ਕੈਂਪ ਦੌਰਾਨ ਸਾਰੇ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਕੀਤੇ ਗਏ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ।180 ਦੇ ਲਗਭਗ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ 35 ਦੇ ਕਰੀਬ ਮਰੀਜ਼ਾਂ ਨੂੰ ਓਪਰੇਸ਼ਨ ਲਈ ਲੁਧਿਆਣੇ ਲੈ ਕੇ ਜਾਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਸਕੂਲ ਵਲੋਂ ਕੀਤਾ ਗਿਆ।ਮੁੱਖ ਮਹਿਮਾਨ ਸੁਖਦੇਵ ਸਿੰਘ ਆਮ ਆਦਮੀ ਪਾਰਟੀ ਆਗੂ, ਮਾਸਟਰ ਵਰਿੰਦਰ ਸੋਨੀ ਆਮ ਆਦਮੀ ਪਾਰਟੀ ਆਗੂ, ਪੱਪੀ ਸਿੰਘ ਸੀਨੀਅਰ ਵਾਈਸ ਪ੍ਰਧਾਨ ਨਗਰ ਪੰਚਾਇਤ, ਗੋਰਾ ਸ਼ਰਮਾ ਵਾਇਸ ਪ੍ਰਧਾਨ ਨਗਰ ਪੰਚਾਇਤ, ਮਨਪ੍ਰੀਤ ਸਿੰਘ, ਕਲਵੰਤ ਸਿੰਘ, ਰਜਿੰਦਰ ਜਾਫਰੀ, ਡਿੰਪਲ ਫਰਮਾਹੀ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।ਇਸ ਕੈਂਪ ਵਿੱਚ ਪਹੁੰਚਣ ‘ਤੇ ਸਕੂਲ ਦੇ ਚੇਅਰਮੈਨ ਸਿੰਗਲਾ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media