ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ) – ਦੂਰਦਰਸ਼ਨ ਦੇ ਪ੍ਰਮੁੱਖ ਨਿਊਜ਼ ਰੀਡਰ ਅਤੇ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,
ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਗੁਰਦੀਸ਼ ਕੌਰ ਭੱਟੀ ਦਾ ਦੇਹਾਂਤ ਹੋ ਗਿਆ।ਉਹ 82 ਵਰ੍ਹਿਆਂ ਦੇ ਸਨ।ਉਨ੍ਹਾਂ ਦੀ ਸਿਹਤ ਪਿਛਲੇ ਕੁੱਝ ਦਿਨਾਂ ਤੋਂ ਢਿੱਲੀ ਮੱਠੀ ਸੀ।ਬੀਤੀ ਰਾਤ ਉਹਨਾਂ ਆਪਣੇ ਜੱਦੀ ਘਰ ਅੰਤਿਮ ਸਵਾਸ ਲਏ।ਮਾਤਾ ਜੀ ਦਾ ਅੰਤਿਮ ਸੰਸਕਾਰ ਅੱਜ ਗੁਰਦਵਾਰਾ ਸ਼ਹੀਦਾਂ ਸਾਹਿਬ ਨੇੜਲੇ ਸਮਸ਼ਾਨ ਘਾਟ ਵਿਖੇ ਸੇਜ਼ਲ ਅੱਖਾਂ ਨਾਲ ਕੀਤਾ ਗਿਆ।ਮਾਤਾ ਜੀ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਅਰਵਿੰਦਰ ਸਿੰਘ ਭੱਟੀ ਵਲੋਂ ਵਿਖਾਈ ਗਈ ।
ਕੇਂਦਰੀ ਲੇਖਕ ਸਭਾ ਵਲੋਂ ਦੀਪ ਦੇਵਿੰਦਰ ਸਿੰਘ, ਹਰਿੰਦਰ ਸੋਹਲ, ਡਾ. ਰਜਿੰਦਰ ਰਿਖੀ, ਪ੍ਰਤੀਕ ਸਹਿਦੇਵ, ਦਲਜੀਤ ਸਿੰਘ ਅਰੋੜਾ, ਐਡਵੋਕੇਟ ਵਿਪਨ ਢੰਡ, ਐਡਵੋਕੇਟ ਇੰਦਰਜੀਤ ਸਿੰਘ ਅੜੀ, ਐਡਵੋਕੇਟ ਮੋਹਿਤ ਸਹਿਦੇਵ, ਗਾਇਕ ਤ੍ਰਿਲੋਚਨ ਸਿੰਘ, ਸ਼ਿਵਰਾਜ ਸਿੰਘ ਅਤੇ ਕੰਵਲਜੀਤ ਸਿੰਘ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਧਾਰਮਿਕ, ਸਮਾਜਿਕ, ਰਾਜਸੀ, ਕਲਾਕਾਰ ਅਤੇ ਵਕੀਲ ਭਾਈਚਾਰੇ ਦੇ ਪਤਵੰਤੇ ਹਾਜ਼ਰ ਸਨ।
ਅਰਵਿੰਦਰ ਸਿੰਘ ਭੱਟੀ ਹੁਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਜੀ ਨਮਿਤ ਅੰਤਿਮ ਅਰਦਾਸ 21 ਜਨਵਰੀ 2025 ਮੰਗਲਵਾਰ ਨੂੰ ਦੁਪਿਹਰ 1.00 ਵਜੇ ਤੋਂ 2.00 ਵਜੇ ਤੱਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਹੋਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media