Sunday, July 12, 2026

ਪੰਜਾਬੀ ਲੇਖਕਾਂ ਦਾ ਵਫ਼ਦ ਲਹਿੰਦੇ ਪੰਜਾਬ ਨੂੰ ਰਵਾਨਾ, ਆਲਮੀ ਪੰਜਾਬੀ ਕਾਨਫਰੰਸ ‘ਚ ਕਰੇਗਾ ਸ਼ਿਰਕਤ

ਅੰਮ੍ਰਿਤਸਰ, 18 ਜਨਵਰੀ (ਦੀਪ ਦਵਿੰਦਰ ਸਿੰਘ) – ਲਹਿੰਦੇ ਪੰਜਾਬ ਦੇ ਲਹੌਰ ਸ਼ਹਿਰ ਵਿੱਚ ਹੋ ਰਹੀ 34ਵੀਂ ਪੰਜ਼ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅੱਜ 65 ਮੈਂਬਰੀ ਲੇਖਕ ਭਾਈਚਾਰੇ ਦਾ ਵਫਦ ਰਵਾਨਾ ਹੋਇਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਨੁਸਾਰ ਸਹਿਜ਼ਪ੍ਰੀਤ ਮਾਂਗਟ ਦੀ ਅਗਵਾਈ ਵਿੱਚ ਅਟਾਰੀ-ਵਾਹਗਾ ਰਸਤੇ ਗਏ ਇਸ ਵਫਦ ਵਿੱਚ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਤੋਂ ਜੈਨਇੰਦਰ ਚੌਹਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਹੌਰ ਸ਼ਹਿਰ ਵਿੱਚ ਹੋ ਰਹੀ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਫ਼ਕਰ ਜ਼ਮਾਨ ਹੋਣਗੇ।ਜਿਸ ਵਿੱਚ ਵੱਖ-ਵੱਖ ਮੁਲਕਾਂ ਤੋਂ ਪਹੁੰਚੇ ਪੰਜਾਬੀ ਵਿਦਵਾਨ ਇਸ ਖਿੱਤੇ ਵਿਚ ਅਮਨ, ਸਾਂਤੀ ਅਤੇ ਭਾਈਚਾਰੇ ਦੀ ਕਾਮਨਾ ਕਰਦਿਆਂ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਚਰਚਾ ਕਰਨਗੇ।ਉਹਨਾਂ ਇਹ ਵੀ ਦੱਸਿਆ ਕਿ ਪੰਜਾਬੀ ਦੇ ਮਿਆਰੀ ਰਸਾਲੇ `ਹੁਣ` ਦੇ 50ਵੇਂ ਯਾਦਗਾਰੀ ਅੰਕ ਸਮੇਤ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਛਪਦੇ ਸ਼ਾਹਮੁਖੀ ਅਤੇ ਗੁਰਮੁੱਖੀ ਰਸਾਲਿਆਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਵੇਗਾ ਤਾਂ ਜੋ ਅਦਬੀ ਸਾਂਝ ਹੋਰ ਗੂਹੜੀ ਹੋਵੇ।
ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬੀ ਸ਼ਾਇਰ ਗੁਰਭਜਨ ਗਿੱਲ, ਤਰਲੋਚਨ ਲੋਚੀ, ਗੁਰਪ੍ਰੀਤ ਮਾਨਸਾ, ਗਾਇਕ ਪੰਮੀ ਬਾਈ, ਡਾ. ਗੁਰਇਕਬਾਲ ਸਿੰਘ, ਅਦਾਕਾਰਾ ਸੁਨੀਤਾ ਧੀਰ, ਅਨੀਤਾ ਸਬਦੀਸ਼ ਅਤੇ ਹਰਮੀਤ ਵਿਦਿਆਰਥੀ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਵਾਨ ਇਸ ਕਾਫਲੇ ਦਾ ਹਿੱਸਾ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …