ਭੀਖੀ, 23 ਜਨਵਰੀ (ਕਮਲ ਜ਼ਿੰਦਲ) – ਸ੍ਰੀ ਰਾਮ ਲਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਉਤਸਵ ਸਮਾਰੋਹ ਦੀ ਖਸ਼ੀ ਵਿੱਚ ਸਮੂਹ ਰੇੜੀਆਂ ਵਾਲਿਆਂ ਵਲੋਂ ਦੂਸਰਾ ਵਿਸ਼ਾਲ
ਟਿੱਕੀ ਅਤੇ ਕੁੱਲਚਿਆ ਦਾ ਲੰਗਰ ਲਗਾਇਆ ਗਿਆ।ਰਾਜ ਕਮਾਰ ਰਾਜੂ, ਵਿਜੇ ਕੁਮਾਰ, ਸ਼ਾਮ ਕੁਮਾਰ ਨੇ ਦੱਸਿਆ ਕਿ ਅਯੋਧਿਆ ਮੰਦਰ ਵਿੱਚ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਲੋਕਾਂ ਲਈ ਟਿੱਕੀ ਅਤੇ ਕੁੱਲਚਿਆਂ ਦਾ ਲੰਗਰ ਲਗਾਇਆ ਗਿਆ ਹੈ।ਉਹਨਾਂ ਕਿਹਾ ਕਿ ਅੱਜ ਸਵੇਰੇ ਭਗਵਾਨ ਸ੍ਰੀ ਰਾਮ ਜੀ ਦੇ ਪੂਜਾ ਆਰਤੀ ਕਰਨ ਤੋਂ ਬਾਅਦ ਇਹ ਲੰਗਰ ਸ਼ੁਰੂ ਕੀਤਾ ਗਿਆ।ਉਹਨਾਂ ਕਿਹਾ ਕਿ ਪ੍ਰਭੂ ਦੀ ਕਿਰਪਾ ਨਾਲ ਇਹ ਲੰਗਰ ਹਰ ਸਾਲ ਲਗਾਇਆ ਜਾਏਗਾ।ਇਸ ਮੌਕੇ ਸਮਾਜ ਸੇਵੀ ਮਾਸਟਰ ਵਰਿੰਦਰ ਸੋਨੀ, ਗੌਰਵ ਕੁਲਚੇ ਵਾਲਾ, ਅਰਜਨ ਕੁਮਾਰ, ਸ਼ਸ਼ੀ ਕੁਮਾਰ, ਸਮਾਜ ਸੇਵੀ ਸੁਖਵਿੰਦਰ ਸ਼ਰਮਾ, ਗੋਤਮ ਕੁਮਾਰ, ਮੁਕੇਸ਼ ਕੁਮਾਰ, ਬੁਰਾ ਰਾਮ, ਮੋਰਿਆ ਪਰੋਂਠੇ ਵਾਲੇ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਨਿਭਾਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media