ਭੀਖੀ, 3 ਫਰਵਰੀ (ਕਮਲ ਜ਼ਿੰਦਲ)- ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੀ ਸ਼ਿਸ਼ੂ ਵਾਟਿਕਾ (ਪ੍ਰਾਇਮਰੀ ਵਿੰਗ) ਭੀਖੀ ਵਿਖੇ ਬਸੰਤ ਪੰਚਮੀ ਮੌਕੇ
ਸਰਸਵਤੀ ਪੂਜਨ ਅਤੇ ਬੱਚਿਆਂ ਨੂੰ ਖੇਤਾਂ ਵਿੱਚ ਲਿਜਾ ਕੇ ਬਸੰਤ ਰੁੱਤ ਦੀਆਂ ਫ਼ਸਲਾਂ ਬਾਰੇ ਜਾਣੂ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਤਾ ਪੂਜਨ ਨਾਲ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ ਅਤੇ ਬੱਚਿਆਂ ਨੂੰ ਬਸੰਤ ਮੇਲੇ ਦਾ ਦ੍ਰਿਸ਼ ਵਿਖਾਇਆ ਗਿਆ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਸਟਾਲਾਂ ਵਿੱਚ ਫ਼ਲ, ਪਤੰਗ, ਗੁਬਾਰੇ, ਮਿਠੇ ਚਾਵਲ ਅਤੇ ਮਿਠਾਈਆਂ ਆਦਿ ਸ਼ਾਮਲ ਸਨ।2 ਫਰਵਰੀ ਨੂੰ ਸਰਸਵਤੀ ਮਾਤਾ ਦੀ ਪੂਜਾ ਕਰਕੇ ਸਕੂਲ ਵਿੱਚ ਵਿਦਿਆ ਆਰੰਭ ਸ਼ੁਰੂ ਕੀਤੀ ਗਈ।ਇਸ ਦਾ ਆਰੰਭ ਹਵਨ ਨਾਲ ਕੀਤਾ ਗਿਆ।ਸੇਠ ਤਾਰਾ ਚੰਦ ਜੀ ਦੀ ਪੁੱਤਰੀ ਸੁਰੋਜ, ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਮੈਂਬਰ ਮੱਖਣ ਲਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਨ।ਸ੍ਰੀਮਤੀ ਸਰੋਜ ਨੇ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲ ਪ੍ਰਬੰਧਕੀ ਕਮੇਟੀ ਦਾ ਇਸ ਪ੍ਰੋਗਰਾਮ ‘ਚ ਪਹੁੰਚਣ ‘ਤੇ ਸਵਾਗਤ ਅਤੇ ਧੰਨਵਾਦ ਕੀਤਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media