Thursday, March 13, 2025
Breaking News

ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਸ਼ਲਾਘਾਯੋਗ – ਬਰਾੜ

ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਵਲੋਂ ਡਾ. ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ (ਦੁੱਗਾਂ ਗੇਟ ਸਲਾਇਟ ਲੌਂਗੋਵਾਲ) ਵਿਖੇ 644ਵਾਂ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ।ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਪਹੁੰਚੇ।ਉਹਨਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਕੌਂਸਲ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ ਨੇ ਸਰਬਤ ਦਾ ਭਲਾ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਅਨੇਕਾਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨਾ ਦਾ ਲੋੜਵੰਦ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।ਕੈਂਪ ਦੇ ਪ੍ਰਬਧੰਕਾਂ ਪ੍ਰਧਾਨ ਗੁਰਚਰਨ ਸਿੰਘ, ਚੇਅਰਮੈਨ ਗੁਰਸੇਵਕ ਸਿੰਘ ਚਹਿਲ ਅਤੇ ਸਰਪ੍ਰਸਤ ਅਮਰਪ੍ਰੀਤ ਕੌਸਲ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਸੰਗਰੂਰ ਪ੍ਰਧਾਨ ਸੁਖਮਿੰਦਰ ਸਿੰਘ ਵਲੋਂ ਕੀਤਾ ਗਿਆ।ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਤਾਇਲ ਚੰਡੀਗੜ੍ਹ ਅੱਖਾਂ ਦਾ ਹਸਪਤਾਲ ਸੁਨਾਮ ਵਾਲਿਆਂ ਨੇ 500 ਤੋਂ ਵਧੇਰੇ ਰੋਗੀਆਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ।ਜਿਨ੍ਹਾਂ ਵਿਚੋਂ 100 ਦੇ ਕਰੀਬ ਆਪ੍ਰੇਸ਼ਨ ਵਾਲੇ ਮਰੀਜ਼ਾਂ ਦੀ ਸ਼ਨਾਖ਼ਤ ਕਰਕੇ ਇਹਨਾਂ ਦੇ ਆਧੁਨਿਕ ਤਕਨੀਕ ਨਾਲ ਮੁਫ਼ਤ ਲੈਂਜ਼ ਪਾਏ ਜਾਣਗੇ।
ਇਸ ਕੈਂਪ ਵਿੱਚ ਸ਼਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਡਾਇਰੈਕਟਰ ਸਲਾਇਟ ਪ੍ਰੋ. ਮਨੀ ਕਾਂਤ ਪਾਸਵਾਨ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੇਲਾ ਸਿੰਘ ਸੂਬੇਦਾਰ, ਸਮਾਜ ਸੇਵੀ ਗੌਰੀ ਸ਼ੰਕਰ ਬਾਂਸਲ, ਡਾ. ਮਲਵਿੰਦਰ ਸਿੰਘ ਸਿੱਧੂ, ਭਰਤ ਹਰੀ ਸ਼ਰਮਾ, ਗੁਰਿੰਦਰਪਾਲ ਸਿੰਘ ਬਿੱਟੂ ਬੀਰ ਕਲਾਂ, ਜੱਸਾ ਸਿੰਘ ਸੰਧੂ, ਡਾ. ਆਰ.ਐਸ ਅਟਵਾਲ ਡਾਇਰੈਕਟਰ ਸਿਹਤ ਸੇਵਾਵਾਂ, ਕੁਲਦੀਪ ਸਿੰਘ ਗਰੇਵਾਲ ਪ੍ਰਬੰਧਕ ਸਿਹਤ ਸੇਵਾਵਾਂ, ਸੁਖਮਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ ਦਮਦਮੀ ਮੀਤ ਪ੍ਰਧਾਨ, ਕੁਲਵੰਤ ਸਿੰਘ ਬਾਜਵਾ ਖਜਾਨਚੀ, ਧੰਨਾ ਸਿੰਘ ਸਰਪੰਚ ਮੀਤ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਬੂਟਾ ਸਿੰਘ ਸਹਾਇਕ ਸਕੱਤਰ, ਬਹਾਲ ਸਿੰਘ ਸਲਾਹਕਾਰ, ਰੁਲਦੂ ਸਿੰਘ ਲੌਂਗੋਵਾਲ ਮੈਂਬਰ, ਮਿੱਠੂ ਸਿੰਘ ਖਜਾਨਚੀ, ਅਜੈਬ ਸਿੰਘ ਦੁੱਗਾਂ ਪ੍ਰੈਸ ਸਕੱਤਰ, ਹਰਪਾਲ ਸਿੰਘ ਮੈਂਬਰ, ਪੰਡਤ ਸੀਤਾ ਰਾਮ ਮੈਂਬਰ, ਸਰਪੰਚ ਮੁਲਖਾ ਸਿੰਘ ਕੁੰਨਰਾ, ਨਿਰਮਲ ਸਿੰਘ ਭੰਮਾਬੱਦੀ ਸੋਨੂੰ ਜ਼ਿੰਦਲ, ਮੋਨੂੰ ਜ਼ਿੰਦਲ ਆਦਿ ਹਾਜ਼ਰ ਸਨ।

Check Also

ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ …