Monday, June 2, 2025
Breaking News

ਖਾਲਸਾ ਕਾਲਜ ਵਿਖੇ ‘28ਵੀਂ ਪੰਜਾਬ ਸਾਇੰਸ ਕਾਂਗਰਸ’ ਕਾਨਫਰੰਸ ਸੰਪਨ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਪੰਜਾਬ ਅਕੈਡਮੀ ਆਫ਼ ਸਾਇੰਸਿਜ਼ ਪਟਿਆਲਾ ਦੇ ਸਹਿਯੋਗ ਨਾਲ ‘28ਵੀਂ ਪੰਜਾਬ ਸਾਇੰਸ ਕਾਂਗਰਸ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਮੌਜ਼ੂਦਾ ਰੁਝਾਨ’ ਵਿਸ਼ੇ ’ਤੇ 3 ਰੋਜ਼ਾ ਨੈਸ਼ਨਲ ਕਾਨਫਰੰਸ ਬੜੇ ਉਤਸ਼ਾਹ ਨਾਲ ਪੁੱਜੇ ਮਾਹਿਰਾਂ, ਬੁੱਧੀਜੀਵੀਆਂ ਦੁਆਰਾ ਸਾਂਝੇ ਕੀਤੇ ਗਏ ਮਹੱਤਵਪੂਰਨ ਸੁਝਾਵਾਂ ਨਾਲ ਸੰਪਨ ਹੋ ਗਈ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਕਾਨਫਰੰਸ ’ਚ ਲਾਈਫਟਾਈਮ ਅਚੀਵਮੈਂਟ, ਯੰਗ ਸਾਇੰਟਿਸਟ, ਬੈਸਟ ਪੋਸਟਰ ਪ੍ਰੈਜ਼ੈਂਟੇਸ਼ਨ, ਫਾਰਮਾਸਿਊਟੀਕਲ ਸਾਇੰਸਜ਼, ਬੈਸਟ ਸਾਇੰਸ ਕਾਲਜ ਟੀਚਰ, ਬੈਸਟ ਰੂਰਲ ਸਾਇੰਸ ਸਕੂਲ ਟੀਚਰ, ਬੈਸਟ ਰੂਰਲ ਸਟੂਡੈਂਟ ਆਦਿ ਐਵਾਰਡ ਪ੍ਰਦਾਨ ਕੀਤੇ ਗਏ ਹਨ।ਕਾਨਫਰੰਸ ਮੌਕੇ ਪ੍ਰੋ: ਏ.ਐਸ ਆਹਲੂਵਾਲੀਆ ਰਿਟਾਇਰਡ ਪ੍ਰੋਫ਼ੈਸਰ(ਬੋਟਨੀ ਪੀ.ਯੂ ਚੰਡੀਗੜ੍ਹ ਨੂੰ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਡਾ: ਕਾਹਲੋਂ ਨੇ ਵਿਗਿਆਨ ਦੇ ਸਾਡੇ ਰੋਜ਼ਾਨਾ ਜੀਵਨ ’ਚ ਲਾਭਦਾਇਕ ਹੋਣ ਸਬੰਧੀ ਵਿਚਾਰ ਸਾਂਝੇ ਕੀਤੇ। ਅਕਾਦਮਿਕ ਮਾਮਲੇ ਡੀਨ ਅਤੇ ਪੀ.ਐਸ.ਸੀ-2025 ਦੇ ਕੋਆਰਡੀਨੇਟਰ ਡਾ: ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਅਜਿਹੇ ਸਮਾਗਮਾਂ ਦਾ ਆਯੋਜਨ ਕਰਦਾ ਹੈ। ਪੀ.ਐਸ.ਸੀ ਜਥੇਬੰਦਕ ਸਕੱਤਰ ਡਾ: ਰਾਜਬੀਰ ਸਿੰਘ ਸੋਹੀ ਨੇ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ।ਉਨ੍ਹਾਂ ਦੱਸਿਆ ਕਿ ਸਾਇੰਸ ਕਾਂਗਰਸ ਲਈ 450 ਦੇ ਕਰੀਬ ਖੋਜਾਰਥੀਆਂ ਨੂੰ ਰਜਿਸਟਰ ਕੀਤਾ ਗਿਆ ਸੀ।
ਡਾ. ਕਾਹਲੋਂ ਨੇ ਕਿਹਾ ਕਿ ਉਕਤ ਕਾਨਫਰੰਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਦਕਿ ਪੰਜਾਬ ਅਕੈਡਮੀ ਆਫ ਸਾਇੰਸਿਜ਼ ਦੇ ਪ੍ਰਧਾਨ ਪ੍ਰੋ: ਤਰਲੋਕ ਸਿੰਘ ਅਤੇ ਸਕੱਤਰ ਪ੍ਰੋ: ਐਨ.ਆਰ ਧਾਮੀਵਾਲ ਵੀ ਮਹਿਮਾਨ ਵਜੋਂ ਮੌਜ਼ੂਦ ਸਨ।ਉਨ੍ਹਾਂ ਕਿਹਾ ਕਿ ਆਖ਼ਰੀ ਦਿਨ ਦਾ ਤਕਨੀਕੀ ਸੈਸ਼ਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਉਪ ਕੁਲਪਤੀ ਡਾ: ਰਾਜੀਵ ਸੂਦ, ਜੀ.ਐਨ.ਡੀ.ਯੂ ਦੇ ਕੈਮਿਸਟਰੀ ਵਿਭਾਗ ਦੇ ਪ੍ਰੋ: ਵੰਦਨਾ ਭੱਲਾ ਪੀ.ਪੀ.ਸੀ.ਬੀ, ਪੰਜਾਬ ਦੇ ਚੇਅਰਮੈਨ ਡਾ: ਅਦਰਸ਼ ਪਾਲ ਵਿਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ: ਅਰਵਿੰਦ ਦੁਆਰਾ ਦਿੱਤੇ ਗਏ ਓਰੇਸ਼ਨ ਅਤੇ ਪਲੈਨਰੀ ਭਾਸ਼ਣਾਂ ਨਾਲ ਸਮਾਪਤ ਹੋਇਆ।
ਇਸ 3 ਦਿਨਾਂ ਕਾਨਫਰੰਸ ਦੌਰਾਨ ਡਾ: ਮਹਿਲ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇਸ਼ ’ਚ ਖੁਸ਼ਹਾਲੀ ਲਿਆ ਸਕਦੀ ਹੈ। ਅਖੀਰ ’ਚ ਪ੍ਰੋ: ਐਨ.ਆਰ. ਧਾਮੀਵਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …