Sunday, June 1, 2025
Breaking News

ਖਾਲਸਾ ਕਾਲਜ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ਼ ‘ਨੁੱਕੜ ਨਾਟਕ’ ਦਾ ਆਯੋਜਨ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੁਵਾ ਭਲਾਈ ਵਿਭਾਗ, ਜੈਂਡਰ ਚੈਂਪੀਅਨਜ਼ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਮਾਸਟਰ ਲਖਬੀਰ ਸਿੰਘ ਹਾਕੀ ਕਲੱਬ, ਲਹਿਰਕਾ ਦੇ ਸਹਿਯੋਗ ਨਾਲ ਐਚ.ਆਈ.ਵੀ/ਏਡਜ਼, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਵਾਤਾਵਰਣ ਸੁਰੱਖਿਆ ਅਤੇ ਲਿੰਗ ਸਮਾਨਤਾ ਵਰਗੇ ਮਹੱਤਵਪੂਰਨ ਸਮਾਜਿਕ ਮੁੱਦਿਆਂ ’ਤੇ ‘ਨੁੱਕੜ ਨਾਟਕ’ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ, ਲਹਿਰਕਾ ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਇੰਚਾਰਜ਼ ਗੁਰਦਰਸ਼ਨ ਸਿੰਘ ਵੱਲੋਂ ਸਵਾਗਤ ਕਰਨ ਉਪਰੰਤ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਮਹੱਤਵਪੂਰਨ ਸਮਾਜਿਕ ਸਰੋਕਾਰਾਂ ਨੂੰ ਹੱਲ ਕਰਨ ’ਚ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਡਾ. ਕਾਹਲੋਂ ਨੇ ਉਨ੍ਹਾਂ ਕਿਹਾ ਕਿ ਸਮਾਗਮ ਜੈਂਡਰ ਚੈਂਪੀਅਨਜ਼ ਕਲੱਬ ਦੇ ਡਾ. ਸਵਰਾਜ ਕੌਰ (ਨੋਡਲ ਅਫਸਰ) ਅਤੇ ਡਾ. ਪਰਮਿੰਦਰ ਸਿੰਘ (ਨੋਡਲ ਅਫਸਰ) ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ।ਇਸ ਦੌਰਾਨ ਡਾ. ਸਵਰਾਜ ਕੌਰ ਨੇ ਵਿਦਿਆਰਥੀਆਂ ਦੁਆਰਾ ਨੁੱਕੜ ਨਾਟਕ, ਜਾਗਰੂਕਤਾ ਰੈਲੀ, ਕਵਿਤਾ, ਗੀਤਾਂ ਵਰਗੇ ਰਚਨਾਤਮਕ ਮਾਧਿਅਮਾਂ ਰਾਹੀਂ ਜਾਗਰੂਕਤਾ ਫੈਲਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਇਕੱਠੇ ਕੰਮ ਕਰਕੇ ਅਸੀਂ ਨਸ਼ਿਆਂ ਦੀ ਦੁਰਵਰਤੋਂ ਤੋਂ ਮੁਕਤ, ਵਾਤਾਵਰਣ ਪ੍ਰਤੀ ਵਧੇਰੇ ਜਾਗਰੂਕ ਅਤੇ ਲਿੰਗ-ਸਮਾਨ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਉਨ੍ਹਾਂ ਨੇ ਕਾਲਜ ਦੁਆਰਾ ਪੇਸ਼ ਕੀਤੇ ਜਾਣ ਵਾਲੇ ਵੱਖ-ਵੱਖ ਅਕਾਦਮਿਕ ਕੋਰਸਾਂ ਦਾ ਵੀ ਜ਼ਿਕਰ ਕੀਤਾ।ਥੀਏਟਰ ਵਿਭਾਗ ਤੋਂ ਪ੍ਰੋ. ਦੀਪਿਕਾ ਨੇ ਸਮਾਜਿਕ ਜਾਗਰੂਕਤਾ ਮੁਹਿੰਮਾਂ ’ਚ ਪ੍ਰਦਰਸ਼ਨ ਕਲਾਵਾਂ ਦੇ ਪ੍ਰਭਾਵ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ, ਪੰਜਾਬੀ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ, ਹਿੰਦੀ ਵਿਭਾਗ ਮੁਖੀ ਡਾ. ਸੁਰਜੀਤ ਕੌਰ, ਡਾ. ਦੀਪਕ ਦੇਵਗਨ ਅਤੇ ਡਾ. ਪੂਨਮ ਸ਼ਰਮਾ ਨੇ ਵੀ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।ਪ੍ਰੋ. ਮੀਨੂ ਚੋਪੜਾ, ਡਾ. ਹਰਪ੍ਰੀਤ ਕੌਰ ਮਹਿਰੋਕ ਅਤੇ ਡਾ. ਨਵਪ੍ਰੀਤ ਕੁਲਾਰ ਨੇ ਪ੍ਰਚਾਰ ਅਤੇ ਮੀਡੀਆ ਦੀ ਜ਼ਿੰਮੇਵਾਰੀ ਸੰਭਾਲੀ।ਗੁਰਦਰਸ਼ਨ ਸਿੰਘ ਨੂੰ ਕਾਲਜ ਸਟਾਫ ਦੁਆਰਾ ਯਾਦਗਾਰੀ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ।ਮੋਹਿਤ, ਜਸਵਿੰਦਰ, ਸੱਲਿਸ, ਆਂਚਲ, ਤਰਨਦੀਪ ਕੌਰ, ਮਨਦੀਪ ਕੌਰ, ਪਰਮਭਾਗ ਸਿੰਘ, ਰਾਜਬੀਰ ਅਤੇ ਲਵਦੀਪ ਸਿੰਘ ਦੁਆਰਾ ਪੇਸ਼ ਕੀਤੇ ਗਏ ਨੁੱਕੜ ਨਾਟਕ ਨੇ ਦਰਸ਼ਕਾਂ ਦੇ ਮਨਾਂ ’ਤੇ ਪ੍ਰਭਾਵਸ਼ਾਲੀ ਛਾਪ ਛੱਡੀ।ਨਾਟਕ ਉਪਰੰਤ ਇੱਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ’ਚ ਕਵਿਤਾ ਦੇ ਵਿਦਿਆਰਥੀ ਸਰਤਾਜ ਸਿੰਘ ਅਤੇ ਪ੍ਰਿਆਦੀਪ ਕੌਰ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਦੋਂਕਿ ਰਾਜਨਬੀਰ ਦੇ ਗਾਇਨ ਤੇ ਜੌਨ ਪਾਲ ਅਤੇ ਸਿਕੰਦਰ ਦੁਆਰਾ ਬੈਂਡ ਪ੍ਰਦਰਸ਼ਨ ਨੇ ਸਮਾਗਮ ਨੂੰ ਇੱਕ ਕਲਾਤਮਕ ਅਤੇ ਦਿਲਚਸਪ ਅਹਿਸਾਸ ਕਰਵਾਇਆ।
ਇਸ ਮੌਕੇ ਨਵਨੀਤ ਕੌਰ, ਕਿਰਨਪ੍ਰੀਤ ਕੌਰ, ਆਸ਼ੀਮਾ ਨਾਗਪਾਲ, ਅੰਸ਼ਪ੍ਰੀਤ ਸਿੰਘ, ਆਸ਼ੀਸ਼ ਮਹਿਤਾ, ਜਗਪ੍ਰੀਤ ਸਿੰਘ, ਹਰਆਸੀਸ ਸਿੰਘ, ਤਮੰਨਾ ਖੰਨਾ, ਰਿਸ਼ੀ ਚੋਪੜਾ, ਸੁਖਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …