Monday, March 16, 2026

ਖਾਲਸਾ ਕਾਲਜ ਲਾਅ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਕੈਂਪ ਵਿੱਚ 50 ਦੇ ਲਗਭਗ ਵਿਦਿਆਰਥੀਆਂ ਨੇ ਖੂਨਦਾਨ ਕੀਤਾ।
ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੇ ਐਨ.ਐਸ.ਐਸ ਵਿੰਗ ਵਲੋਂ ਨਾਲੇਜ ਵਿੱਲਾ ਇੰਟੀਗਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਤੋਂ ਬਿਕਰਮਜੀਤ ਸਿੰਘ ਅਤੇ ਸਿਵਲ ਹਸਪਤਾਲ ਅਜਨਾਲਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।ਰਵੀ ਕਾਂਤ ਮਹਾਜਨ ਨੇ ਬਲੱਡ ਬੈਂਕ ਨੂੰ ਸੁਪਰਵਾਈਜ ਕੀਤਾ ਅਤੇ ਖੂਨਦਾਨੀਆਂ ਦੀ ਇਕ ਡਾਇਰੈਕਟਰੀ ਵੀ ਤਿਆਰ ਕੀਤੀ ਗਈ।
ਖ਼ੂਨਦਾਨ ਕੈਂਪ ਦਾ ਉਦਘਾਟਨ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਸਿਵਲ ਹਸਪਤਾਲ ਅਜਨਾਲਾ ਬਲੱਡ ਬੈਂਕ ਤੋਂ ਇੰਚਾਰਜ਼ ਡਾ. ਰਿਤੂ ਅਤੇ ਡਾ. ਜਸਪਾਲ ਸਿੰਘ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਸਾਂਝੇ ਤੌਰ ’ਤੇ ਖੂਨਦਾਨ ਕੈਂਪ ’ਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ।ਖੂਨ ਦਾਨ ਕੈਂਪ ’ਚ ਲੜਕੀਆਂ ਨੇ ਵੀ ਬਰਾਬਰ ਦਾ ਯੋਗਦਾਨ ਪਾਇਆ।ਡਾ. ਗੁਨੀਸ਼ਾ ਸਲੂਜਾ ਪ੍ਰੋਗਰਾਮ ਅਧਿਕਾਰੀ, ਐਨ.ਐਸ.ਐਸ ਵਿੰਗ ਅਤੇ ਐਨ.ਐਸ.ਐਸ ਵਲੰਟੀਅਰਾਂ ਨੇ ਕੈਂਪ ਦੀ ਸਫਲਤਾ ਲਈ ਸਖਤ ਮਿਹਨਤ ਕੀਤੀ।ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਡਾ. ਪਵਨਦੀਪ ਕੌਰ, ਡਾ. ਸੀਮਾ ਰਾਣੀ, ਡਾ. ਦਿਵਿਆ ਸ਼ਰਮਾ, ਡਾ. ਪੂਰਨਿਮਾ ਖੰਨਾ, ਡਾ. ਮੋਹਿਤ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਸ਼ਿਵਨ ਸਰਪਾਲ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਉਕਰਸ਼ ਸੇਠ, ਪ੍ਰੋ. ਮਨੀਸ਼ ਕੁਮਾਰ, ਪ੍ਰੋ: ਸੁਗਮ, ਪ੍ਰੋ: ਮਨਸੀਰਤ ਕੌਰ, ਪ੍ਰੋ: ਪ੍ਰੇਰਨਾ, ਰਣਜੀਤ ਸਿੰਘ, ਆਫਿਸ ਸੁਪਰਡੈਂਟ ਤੋਂ ਇਲਾਵਾ ਕਾਲਜ ਸਟਾਫ ਮੈਂਬਰ ਵੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …