ਅੰਮ੍ਰਿਤਸਰ, 24 ਫਰਵਰੀ (ਦੀਪ ਦਵਿੰਦਰ ਸਿੰਘ) – ਸਾਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼਼ੁਬਾਨ ਦੇ ਨਾਮਵਰ ਸ਼ਾਇਰ
ਅਤੇ ਗਜ਼ਲਗੋ ਕਲਿਆਣ ਅੰਮ੍ਰਿਤਸਰੀ ਇਸ ਦੁਨੀਆਂ ਵਿੱਚ ਨਹੀਂ ਰਹੇ।ਉਹਨਾਂ ਆਪਣੇ ਜੱਦੀ ਘਰ ਅੰਤਿਮ ਸਵਾਸ ਲਏ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਨਵੀਂ ਅਬਾਦੀ ਸਮਸ਼ਾਨ ਘਾਟ ਵਿਖੇ ਕੀਤਾ ਗਿਆ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਮਲਵਿੰਦਰ ਨੇ ਦੱਸਿਆ ਕਿ ਕਲਿਆਣ ਅੰਮ੍ਰਿਤਸਰੀ ਦੀ ਪੁਸਤਕ “ਸਿਜ਼ਦਾ” ਦੇ ਇੱਕ ਸ਼ਿਅਰ ਕਿ “ਕੁੱਝ ਨਾ ਕੁੱਝ ਤਾਂ ਕਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ। ਜੀਣ ਲਈ ਹੈ, ਮਰਨਾ ਪੈਣਾ, ਤੈਨੂੰ ਵੀ ਤੇ ਮੈਨੂੰ ਵੀ”।1945 ਨੂੰ ਜਨਮੇ ਕਲਿਆਣ ਅੰਮ੍ਰਿਤਸਰੀ ਨੇ ਗਜ਼਼ਲਕਾਰੀ ਰਾਹੀਂ ਸਮਾਜ ਦਾ ਦਰਦ ਬਾਖੂਬੀ ਬਿਆਨ ਕੀਤਾ।ਸਮਾਜ ਦੀ ਵਿਗੜ ਰਹੀ ਸੋਚ ਅਤੇ ਸਥਿਤੀ ਲਈ ਉਹ ਚਿੰਤਾਤੁਰ ਸ਼ਾਇਰ ਸੀ।ਕਲਿਆਣ ਅੰਮ੍ਰਿਤਸਰੀ ਨੇ ਆਲ ਇੰਡੀਆ ਰੇਡਉ ਦੇ ਯੁਵਾ-ਵਾਣੀ ਪ੍ਰੋਗਰਾਮ ਦਾ ਲੰਮਾ ਸਮਾਂ ਸੰਚਾਲਨ ਕੀਤਾ।ਉਹਨਾਂ ਦੇ ਇਸ ਤਰ੍ਹਾਂ ਤੁਰ ਜਾਣ ‘ਤੇ ਸਰਬਜੀਤ ਸਿੰਘ ਸੰਧੂ, ਮੁਖਤਾਰ ਗਿੱਲ, ਹਰਭਜਨ ਖੇਮਕਰਨੀ, ਵਜ਼ੀਰ ਸਿੰਘ ਰੰਧਾਵਾ, ਡਾ. ਪਰਮਜੀਤ ਸਿੰਘ ਬਾਠ, ਜਗਤਾਰ ਗਿੱਲ, ਹਰਜੀਤ ਸੰਧੂ, ਡਾ. ਮੋਹਨ, ਜਸਵੰਤ ਧਾਪ, ਐਸ ਪਰਸ਼ੋਤਮ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਪ੍ਰਿੰ. ਕੁਲਵੰਤ ਸਿੰਘ ਅਣਖੀ, ਦਿਲਰਾਜ ਸਿੰਘ ਦਰਦੀ, ਸ਼ੁਕਰਗੁਜ਼ਾਰ ਸਿੰਘ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media