ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੇ ਨਾਲ ਦੌਰਾ ਕੀਤਾ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਵਿਦਿਆਰਥੀਆਂ ਦਾ ਪੁੱਜਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਦੌਰਾ ਸਿਖਿਆਰਥੀਆਂ ਨੂੰ ਵਿਗਿਆਨਕ ਸੁਭਾਅ ਵਿਕਸਿਤ ਕਰਨ ਅਤੇ ਸਮਾਜ ’ਚ ਪਸ਼ੂਆਂ ਦੇ ਵਿਗਿਆਨ ਦੀ ਮਹੱਤਤਾ ਨੂੰ ਸਮਝਣ ਲਈ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਹੈ।
ਉਨ੍ਹਾਂ ਨੇ ਵੱਖ-ਵੱਖ ਸੰਗਠਨਾਂ ’ਚ ਗ੍ਰੈਜੂਏਟ ਪਸ਼ੂਆਂ ਦੇ ਡਾਕਟਰਾਂ ਲਈ ਅਲੱਗ-ਅਲੱਗ ਪਲੇਸਮੈਂਟ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਨੌਜਵਾਨ ਮਨਾਂ ਨੂੰ ਪਸ਼ੂ ਪਾਲਣ ਦੇ ਖੇਤਰ ’ਚ ਵੈਟਰਨਰੀ ਵਿਗਿਆਨ, ਜਾਨਵਰਾਂ ਦੀ ਦੇਖਭਾਲ ਅਤੇ ਤਰੱਕੀ ਦਾ ਸਿੱਧਾ ਅਨੁਭਵ ਪ੍ਰਦਾਨ ਕਰਨਾ ਸੀ।ਇਸ ਦੌਰਾਨ ਵੈਟਰਨਰੀ ਪਬਲਿਕ ਹੈਲਥ ਤੋਂ ਐਸੋਸੀਏਟ ਪ੍ਰੋ. ਡਾ. ਨਿਤਾਸ਼ਾ ਸੰਬਿਆਲ ਦੁਆਰਾ ਵੈਟਰਨਰੀ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਅਤੇ ਮਨੁੱਖੀ ਸਿਹਤ ਲਈ ਉਨ੍ਹਾਂ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਇਕ ਸੰਖੇਪ ਵੇਰਵਾ ਪ੍ਰਦਾਨ ਕੀਤਾ ਗਿਆ।ਵਿਦਿਆਰਥੀਆਂ ਨੂੰ ਕਾਲਜ ਦੀਆਂ ਅਤਿ-ਆਧੁਨਿਕ ਸਹੂਲਤਾਂ ਦਾ ਇੱਕ ਗਾਈਡ ਟੂਰ ਕਰਵਾਇਆ ਗਿਆ, ਜਿਸ ਵਿੱਚ ਵੈਟਰਨਰੀ ਕਲੀਨਿਕਲ ਕੰਪਲੈਕਸ, ਪਸ਼ੂ ਪਾਲਣ ਯੂਨਿਟ ਅਤੇ ਸੰਸਥਾ ਦੇ 19 ਵੱਖ-ਵੱਖ ਵਿਭਾਗਾਂ ਦੀਆਂ ਪ੍ਰਯੋਗਸ਼ਾਲਾਵਾਂ ਸ਼ਾਮਲ ਸਨ।
ਪਸ਼ੂਧਨ ਫਾਰਮ ਕੰਪਲੈਕਸ ਵਿਖੇ ਡਾ. ਪੀ.ਕੇ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਜਾਨਵਰਾਂ ਦੀਆਂ ਕਿਸਮਾਂ, ਮੱਝ, ਬੱਕਰੀ, ਸੂਰ, ਪੋਲਟਰੀ ਅਤੇ ਘੋੜੇ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਬੰਧਨ ਅਤੇ ਪਾਲਣ-ਪੋਸ਼ਣ ਦੇ ਪੈਟਰਨ ਬਾਰੇ ਵਿਸਥਾਰ ਨਾਲ ਦੱਸਿਆ, ਜਦੋਂਕਿ ਵੈਟਰਨਰੀ ਕਲੀਨਿਕ ਡਾਇਰੈਕਟਰ ਡਾ. ਪੀ.ਐਸ ਮਾਵੀ ਵੱਲੋਂ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ, ਜਿਥੇ ਵਿਦਿਆਰਥੀਆਂ ਨੇ ਆਮ ਜਾਨਵਰਾਂ ਦੀਆਂ ਬਿਮਾਰੀਆਂ, ਪਾਲਤੂ ਜਾਨਵਰਾਂ ਦੀ ਦੇਖ-ਭਾਲ, ਲਾਈਵ ਪ੍ਰਦਰਸ਼ਨਾਂ ਨੂੰ ਦੇਖਣ, ਵੈਟਰਨਰੀ ਕਲੀਨਿਕਾਂ ’ਚ ਜਾਨਵਰਾਂ ਦੇ ਇਲਾਜ਼ ਅਤੇ 24 ਘੰਟੇ ਕੰਮ ਕਰਨਾ ਬਾਰੇ ਗਿਆਨ ਹਾਸਲ ਕੀਤਾ।ਦੌਰੇ ਦੌਰਾਨ ਪੁੱਜੇ 35 ਦੇ ਕਰੀਬ ਲੜਕੇ-ਲੜਕੀਆਂ ਨੂੰ ਪਸ਼ੂ ਭਲਾਈ ਅਤੇ ਜਨਤਕ ਸਿਹਤ ’ਚ ਵੈਟਰਨਰੀ ਪੇਸ਼ੇਵਰਾਂ ਦੀ ਭੂਮਿਕਾ ਬਾਰੇ ਪ੍ਰੇਰਿਤ
ਇਸ ਮੌਕੇ ਸ੍ਰੀਮਤੀ ਨੈਨਸੀ ਮਹਿਰਾ, ਸ੍ਰੀਮਤੀ ਸੋਨੀਆ ਸ਼ਰਮਾ ਅਤੇ ਸ੍ਰੀਮਤੀ ਮਨਮੀਤ ਕੌਰ ਨੇ ਪ੍ਰਿੰ: ਡਾ. ਵਰਮਾ ਦਾ ਧੰਨਵਾਦ ਕੀਤਾ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …