Wednesday, August 19, 2026

ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸਪੋਰਟਸ ਡੇ ਦਾ ਆਯੋਜਨ


ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੇਨਟ ਐਂਡ ਟੈਕਨਾਲਿਜੀ ਵਿਖੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਜੋਸ਼ ਅਤੇ ਉਤਸ਼ਾਹ ਨਾਲ ਸਪੋਰਟਸ ਡੇਅ ਆਯਜਿਤ ਕੀਤਾ ਗਿਆ।ਕਰੀਬ 150 ਕਾਲਜ ਵਿਦਿਆਰਥੀਆ ਨੇ ਵੱਖ-ਵੱਖ ਗੇਮਾਂ ਜਿਵੇਂ ਸ਼ਤਰੰਜ, ਕੈਰਮ ਬੋਰਡ ਟੈਬਲ ਟੈਨਿਸ, ਲੈਮਨ ਰੇਸ, ਥ੍ਰੀ ਲੈਗ ਰੇਸ, ਬੈਡਮਿੰਟਨ, ਟਗ ਆਫ ਵਾਰ ਤੇ ਹੋਰਨਾਂ ਖੇਡਾਂ ਵਿਚ ਭਾਗ ਲਿਆ।ਖਿਡਾਰੀਆਂ ਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ। ਵਿਦਿਆਰਥੀਆ ਨੇ ਜਿੱਤ ਹਾਸਿਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਅਤੇ ਕੁੱਝ ਵਿਦਿਆਰਥੀਆਂ ਵਲੋਂ ਕਾਲਜ ਦਾ ਪਿੱਛਲਾ ਰਿਕਾਰਡ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਕਾਲਜ ਮੈਂਬਰ ਇੰਚਾਰਜ਼ ਡਾ: ਤਰਵਿੰਦਰ ਚਾਹਲ ਨੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਟੁੱਟ ਅੰਗ ਹੋਣੀਆਂ ਚਾਹੀਦੀਆਂ ਹਨ. ਜਿਥੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੀਖਿਆਂਵਾਂ ਦੀ ਤਿਆਰੀ ਲਈ ਮਿਹਨਤ ਕਰਨ ਦੀ ਲੌੜ ਹੈ, ਉਥੇ ਚੰਗੀ ਸਿਹਤ, ਸਰੀਰਕ ਉਰਜਾ ਅਤੇ ਦਿਮਾਗੀ ਤੰਦਰੁਸਤੀ ਲਈ ਖੇਡਣਾ ਵੀ ਬਹੁਤ ਜਰੂਰੀ ਹੈ।ਖੇਡਾਂ ਵਿਦਿਆਰਥੀਆਂ ਨੂੰ ਟੀਮ ਭਾਵਨਾ ਦੇ ਨਾਲ ਨਾਲ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਾਉਂਦੀਆਂ ਹਨ।ਜਾਇੰਟ ਡਾਇਰੈਕਟਰ ਦੀਪਿੰਦਰ ਸਿੰਘ ਵਲੋਂ ਖੇਡਾਂ ਦੇ ਨਿਯਮ ਅਤੇ ਸੁਝਾਅ ਵੀ ਸਾਂਝੇ ਕੀਤੇ ਗਏ।
ਅੰਤ ਸਪੋਰਟਸ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੂੰ ਸਨਮਾਨਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ: ਸੁਦੇਸ਼ ਕੁਮਾਰ ਵਲੋਂ ਵਿਦਿਆਰਥੀਆਂ, ਖੇਡ ਵਿਭਾਗ ਅਤੇ ਫੈਕਲਟੀ ਮੈਂਬਰਾਂ ਦੀ ਸਮਾਗਮ ਦੇ ਸਫਲ ਆਯੋਜਨ ਲਈ ਕੀਤੀ ਗਈ ਸਖਤ ਮਿਹਨਤ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …