ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ ਰਾਹੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਪੁਰਾਣੇ ਡੀਜ਼ਲ
ਆਟੋਜ਼ ਨੂੰ ਨਵੇਂ ਆਧੁਨਿਕ ਇਲੈਕਟਰਿਕ ਆਟੋ ਨਾਲ ਤਬਦੀਲ ਕੀਤੇ ਜਾਣ ਦੀ ਸਕੀਮ ਸੀ।ਇਸ ਸਕੀਮ ਤਹਿਤ ਲਾਭਆਰਥੀ ਨੂੰ 1.25 ਲੱਖ ਰੁਪਏ ਦੀ ਸਬਸਿਡੀ ਵੀ ਦਿੱਤੀ ਗਈ ਹੈ ਅਤੇ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ 19 ਥਾਵਾਂ ‘ਤੇ ਇਹਨਾਂ ਇਲੈਕਟਰਿਕ ਆਟੋ ਨੂੰ ਚਾਰਜ਼ ਕਰਨ ਲਈ ਈ.ਵੀ ਚਾਰਜ਼ਿੰਗ ਸਟੇਸ਼ਨ ਲਗਾਏ ਜਾਣ ਦਾ ਵਿਚਾਰ ਸੀ।ਇਸ ਦਾ ਠੇਕਾ ਅਦਾਨੀ ਟੋਟਲ ਅਨਰਜ਼ੀ ਕੰਪਨੀ ਨੂੰ ਮਿਲਿਆ ਸੀ ਅਤੇ ਕੰਪਨੀ ਵਲੋਂ ਅੱਜੇ ਤੱਕ 15 ਈ.ਵੀ ਚਾਰਜ਼ਿੰਗ ਸਟੇਸ਼ਨ ਲਗਾਏ ਗਏ ਹਨ।ਪ੍ਰੋਜੈਕਟ ਇੰਚਾਰਜ਼ ਵਜੋਂ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਇਹਨਾਂ ਈ.ਵੀ ਚਾਰਜ਼ਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਗਿਆ।ਜਿਸ ਦੋਰਾਨ ਕੰਪਨੀ ਦੇ ਮੈਨੇਜਰ ਵੀ ਉਨ੍ਹਾਂ ਨਾਲ ਸਨ।ਈ.ਵੀ ਚਾਰਜ਼ਿੰਗ ਸਟੇਸ਼ਨਾਂ ਦੀ ਹਾਲਤ ਵੇਖ ਕੇ ਵਧੀਕ ਕਮਿਸ਼ਨਰ ਨੇ ਕੰਪਨੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕੰਪਨੀ ਵਲੋ ਸ਼ਹਿਰ ਵਾਸੀਆਂ ਦੀ ਜਾਣਕਾਰੀ ਲਈ ਇਕ ਅਭਿਆਨ ਚਲਾਇਆ ਜਾਵੇ ਅਤੇ ਵੱਧ ਤੋਂ ਵੱਧ ਐਡਵਰਟਾਈਜਮੈਂਟ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਇਹਨਾਂ ਈ.ਵੀ ਚਾਰਜਿੰਗ ਸਟੇਸ਼ਨਾਂ ਦਾ ਪਤਾ ਲੱਗ ਸਕੇ।ਉਨ੍ਹਾਂ ਕੰਪਨੀ ਨੂੰ ਇਹਨਾਂ ਈ.ਵੀ ਚਾਰਜਿੰਗ ਸਟੇਸ਼ਨਾਂ ਦੇ ਸਹੀ ਢੰਗ ਨਾਲ ਰੱਖ ਰਖਾਅ ਕੀਤੇ ਜਾਣ ਦੀਆਂ ਹਦਾਇਤਾਂ ਵੀ ਦਿੱਤੀਆਂ।ਇਸ ਮੌਕੇ ਰਾਹੀ ਪ੍ਰੋਜੈਕਟ ਦੇ ਡਾ. ਜੋਤੀ ਮਹਾਜਨ ਅਤੇ ਪੀ.ਆਰ.ਓ ਅਸ਼ੀਸ਼ ਕੁਮਾਰ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media