ਪਠਾਨਕੋਟ, 8 ਮਾਰਚ (ਪੰਜਾਬ ਪੋਸਟ ਬਿਊਰੋ) – ਸਵਤੰਤਰਤਾ ਸੰਗਰਾਮੀ ਹੰਸ ਰਾਜ ਟੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਵਿਖੇ
150ਵਾਂ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਮਹਾਜਨ ਨੇ ਕੀਤੀ।ਸਮਾਰੋਹ ਵਿੱਚ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਅਤੇ ਰਾਜਸ਼ ਗੁਪਤਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਚੇਅਰਮੈਨ ਠਾਕੁਰ ਮਨੋਹਰ ਸਿੰਘ, ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਠਾਕੁਰ ਭੁਪਿੰਦਰ ਸਿੰਘ, ਡੀ.ਜੀ ਸਿੰਘ ਡਿਪਟੀ ਡੀ.ਈ.ਓ ਪ੍ਰਾਇਮਰੀ ਅਤੇ ਹੋਰ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁੱਦੇਦਾਰ ਵੀ ਹਾਜਰ ਸਨ।
ਸਮਾਰੋਹ ਦਾ ਸ਼ੁਭਾਅਰੰਭ ਮੁੱਖ ਮਹਿਮਾਨ ਕਟਾਰੂਚੱਕ ਕੈਬਨਿਟ ਮੰਤਰੀ ਅਤੇ ਹੋਰ ਆਏੇ ਹੋਏ ਮਹਿਮਾਨਾਂ ਵਲੋਂ ਦੀਪਕ ਰੋਸ਼ਨ ਕਰਕੇ ਕੀਤਾ।ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੁੱਖ ਮਹਿਮਾਨ ਵੱਲੋਂ ਖੇਡਾਂ ਅਤੇ ਵਿੱਦਿਅਕ ਖੇਤਰ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਕੂਲ ਦੀ ਸਿੱਖਿਆ ਵਿਦਿਆਰਥੀ ਨੂੰ ਜਿੰਦਗੀ ਭਰ ਯਾਦ ਰਹਿੰਦੀ ਹੈ, ਇੱਕ ਅਧਿਆਪਕ ਵਿਦਿਆਰਥੀ ਦੀ ਸ਼ਖਸ਼ੀਅਤ ਨਿਖਾਰਨ ਦੇ ਲਈ ਹਰ ਸੰਭਵ ਉਪਰਾਲਾ ਕਰਦਾ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਅੱਜ ਦੇ ਦਿਨ ਇੱਕ ਹੀ ਸੰਦੇਸ਼ ਦਿੰਦਾ ਹਾਂ ਕਿ ਸਿੱਖਿਆ ਦੇ ਖੇਤਰ ਵਿੱਚ ਅੀਹਮ ਸਥਾਨ ਹਾਸਲ ਕਰਕੇ ਚੰਗੀਆਂ ਨੋਕਰੀਆਂ ‘ਤੇ ਤਾਇਨਾਤ ਹੋ ਕੇ ਅਪਣੇ ਮਾਤਾ ਪਿਤਾ ਦਾ ਨਾਮ ਰੋਸਨ ਕਰੋ।ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅਪਣੀ ਰੁਚੀ ਨੂੰ ਵਧਾਓ। ਉਨ੍ਰਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਮੇਂ ਸਿੱਖਿਆ ਅਤੇ ਖੇਡਾਂ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਮਾਰੋਹ ਦੇ ਅੰਤ ਵਿੱਚ ਸਕੂਲ ਵੱਲੋਂ ਇੱਕ ਯਾਦਗਾਰ ਚਿੰਨ੍ਹ ਅਤੇ ਦੋਸਾਲਾ ਭੇਂਟ ਕਰਕੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਐਸ.ਐਮ.ਸੀ ਕਮੇਟੀ ਵਿਚੋਂ ਸਰਪੰਚ ਸੰਜੀਵ ਕੁਮਾਰ, ਗੁਰਦਿਆਲ ਸਿੰਘ, ਰਜਿੰਦਰ ਕੁਮਾਰ, ਮੁਨੀਸ ਕੁਮਾਰ, ਅਸਵਨੀ ਰਾਣਾ, ਰਜਿੰਦਰ ਸਿੰਘ, ਨਰੇਸ ਕੁਮਾਰ, ਧੀਰਜ ਮਿਨਹਾਸ, ਸੰਜੀਵ ਕੁਮਾਰ, ਰਾਜੇਸ ਸ਼ਹਿਰੀਆਂ, ਅਸੀਸ ਮਹਾਜਨ, ਮਨਮੋਹਣ ਸਿੰਘ, ਮਮਤਾ ਦੇਵੀ, ਰਿੰਪੀ, ਮਮਤਾ ਸਰਮਾ, ਗੀਤਾ ਦੇਵੀ, ਕਿਰਨ ਬਾਲਾ, ਜੋਤੀ ਬਾਲਾ, ਬਲਵਿੰਦਰ ਕੌਰ, ਰਘੁਬੀਰ ਕੌਰ, ਮੋਨਿਕਾ, ਸੋਭਾ ਰਾਣੀ, ਸਿਸਟਾ ਦੇਵੀ ਅਤੇ ਹੋਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media