ਅੰਮ੍ਰਿਤਸਰ, 8 ਮਾਰਚ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕੈਡਮੀ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪ੍ਰਵਾਸੀ ਸ਼ਾਇਰ ਡਾ. ਹਰਪ੍ਰੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਦਰਦ-ਏ-ਦਿਲ” ਵਿਰਸਾ ਵਿਹਾਰ ਵਿਖੇ ਲੋਕ ਅਰਪਣ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਸੂਫੀ ਸ਼ਾਇਰ ਬਖਤਾਵਰ ਸਿੰਘ ਨੇ ਸ਼ਿਰਕਤ ਕੀਤੀ, ਜਦੋਂ ਕਿ ਸਮਾਰੋਹ ਦੀ ਪ੍ਰਧਾਨਗੀ ਅੱਖਰ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਕਰਨੈਲ ਸ਼ੇਰ ਗਿੱਲ, ਸਰਪ੍ਰਸਤ ਡਾ. ਵਿਕਰਮਜੀਤ ਉੱਘੇ ਸ਼ਾਇਰ ਨਿਰਮਲ ਅਰਪਨ ਅਤੇ ਪੁਸਤਕ ਦੇ ਲੇਖਕ ਡਾ. ਹਰਪ੍ਰੀਤ ਗਿੱਲ ਨੇ ਕੀਤੀ।ਮੰਚ ਸੰਚਾਲਨ ਅੱਖਰ ਸਾਹਿਤ ਅਕੈਡਮੀ ਦੇ ਪ੍ਰੈਸ ਸਕੱਤਰ ਧਰਵਿੰਦਰ ਸਿੰਘ ਔਲਖ ਨੇ ਕੀਤਾ।ਪ੍ਰਗਤੀਸ਼ੀਲ ਲੇਖਕ ਸੰਘ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ‘ਮਹਿਮਾਨਾਂ ਨੂੰ’ ਜੀ ਆਇਆਂ ਨੂੰ ਕਿਹਾ।ਉਪਰੰਤ ਪੁਸਤਕ “ਦਰਦ-ਏ-ਦਿਲ” ਅਤੇ ਡਾ. ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ “ਗਮਲੇ ਵਿੱਚ ਲੱਗਾ ਬੋਹੜ” ਲੋਕ ਅਰਪਣ ਕੀਤਾ।ਅੱਖਰ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਅਤੇ ਪੁਸਤਕ ਦੇ ਡਿਜ਼ਾਈਨਰ ਹਰਮੀਤ ਆਰਟਿਸਟ, ਡਾ. ਪ੍ਰਭਜੋਤ ਕੌਰ ਸੰਧੂ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਸੰਧਾਵਾਲੀਆ, ਡਾ. ਕਰਨੈਲ ਸ਼ੇਰਗਿੱਲ, ਨਿਰਮਲ ਅਰਪਨ, ਡਾਕਟਰ ਹੀਰਾ ਸਿੰਘ ਨੇ ਪੁਸਤਕ ਬਾਰੇ ਵਿਚਾਰਾਂ ਕੀਤੀਆਂ ਅਤੇ ਪਲੇਠੀ ਪੁਸਤਕ ਲਈ ਲੇਖਕ ਨੂੰ ਮੁਬਾਰਕਬਾਦ ਦਿੱਤੀ।ਖਾਲਸਾ ਕਾਲਜ ਕਾਮਰਸ ਵਿਭਾਗ ਦੇ ਪ੍ਰੋਫੈਸਰ ਡਾ. ਆਂਚਲ ਅਰੋੜਾ ਨੇ ਗੀਤ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਹੀਰਾ ਸਿੰਘ ਹੰਸਪਾਲ, ਹਰਦੀਪ ਕੌਰ, ਨਿਧੀ ਪਾਠਕ, ਪੰਜਾਬੀ ਕਲਮਾਂ ਮੰਚ ਦੇ ਸੰਚਾਲਕ ਜਸਵਿੰਦਰ ਕੌਰ, ਸੂਫੀ ਗਾਇਕ ਸੁਰਿੰਦਰ ਸਾਗਰ, ਨਰਿੰਦਰ ਕੌਰ ਸੰਧੂ, ਮੈਡਮ ਬਲਵਿੰਦਰ ਸੰਧਾ, ਕਰਨਲ ਕੰਵਲਜੀਤ ਸੰਧਾ ਆਦਿ ਹਾਜ਼ਰ ਸਨ।
Check Also
ਵਰਧਮਾਨ ਸਟੀਲ ਨੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਚਾਲੀ ਖੂਹ ਵਿਖੇ ਲਗਾਇਆ ਮੀਆਂਵਾਕੀ ਜੰਗਲ
ਵਾਤਾਵਰਨ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਰੁੱਖਾਂ ਦੀ ਹੋਂਦ ਜਰੂਰੀ – ਜੀਵਨਜੋਤ ਕੌਰ ਅੰਮ੍ਰਿਤਸਰ, 3 …