Saturday, June 27, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (ਐਮ.ਸੀ.ਏ) ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ), ਚੰਡੀਗੜ੍ਹ ਦੇ ਸਹਿਯੋਗ ਨਾਲ ਖੋਜ਼ ਲਈ ਏ.ਆਈ ਅਤੇ ਕਲਾਊਡ-ਅਧਾਰਿਤ ਟੂਲਜ਼’ ’ਤੇ 5 ਰੋਜ਼ਾ ਸ਼ਾਰਟ ਟਰਮ ਕੋਰਸ (ਐਸ.ਟੀ.ਸੀ) ਕਰਵਾਇਆ ਗਿਆ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਆਧੁਨਿਕ ਖੋਜ ’ਚ ਏ.ਆਈ ਅਤੇ ਕਲਾਉਡ ਕੰਪਿਊਟਿੰਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਤਕਨਾਲੋਜੀ ਖੋਜ਼ ਕਰਨ ਦੇ ਤਰੀਕੇ ’ਚ ਕਰਾਂਤੀ ਲਿਆ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਐਸ.ਟੀ.ਸੀ ਦਾ ਉਦੇਸ਼ ਫ਼ੈਕਲਟੀ ਮੈਂਬਰਾਂ ਨੂੰ ਖੋਜ਼ ’ਚ ਕੁਸ਼ਲਤਾ, ਨਵੀਨਤਾ ਅਤੇ ਅਕਾਦਮਿਕ ਉਤਮਤਾ ਨੂੰ ਵਧਾਉਣ ਲਈ ਨਵੀਨਤਮ ਸਾਧਨਾਂ ਨਾਲ ਲੈਸ ਕਰਨਾ ਹੈ।ਉਨ੍ਹਾਂ ਕਿਹਾ ਕਿ ਕੋਰਸ ’ਚ ਉੱਘੇ ਬੁਲਾਰਿਆਂ ਦੁਆਰਾ ਏ.ਆਈ-ਸੰਚਾਲਿਤ ਖੋਜ਼ ਅਤੇ ਕਲਾਉਡ-ਅਧਾਰਤ ਟੂਲਜ਼ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ।
ਐਨ.ਆਈ.ਟੀ.ਟੀ.ਟੀ.ਆਰ ਤੋਂ ਸੀ.ਐਸ.ਈ, ਐਸੋਸੀਏਟ ਪ੍ਰੋ: ਇੰਜ਼: ਸ਼ਾਨੋ ਸੋਲੰਕੀ ਨੇ ਖੋਜ਼ ਲਈ ਏ.ਆਈ ਅਤੇ ਕਲਾਉਡ-ਅਧਾਰਿਤ ਟੂਲਜ਼, ਗੇਫੀ ਅਤੇ ਨੋਡਐਕਸਐਲ ਦੀ ਵਰਤੋਂ ਕਰਦੇ ਹੋਏ ਨੈਟਵਰਕ ਵਿਜ਼ੂਅਲਾਈਜ਼ੇਸ਼ਨ ਦੇ ਸੰਖੇਪ ਜਾਣਕਾਰੀ ’ਤੇ ਸੂਝਵਾਨ ਸੈਸ਼ਨ ਦਿੱਤੇ।ਜਦਕਿ ਅੰਬਾਲਾ ਤੋਂ ਮੈਗਮਾ ਰਿਸਰਚ ਐਂਡ ਕੰਸਲਟੈਂਸੀ ਸਰਵਿਸਿਜ਼ ਡਾ. ਗੌਰਵ ਕੁਮਾਰ ਨੇ ਉਕਤ ਟੂਲਜ਼ ਸਬੰਧੀ ਸਿੱਖਿਆ, ਖੋਜ, ਮਲਟੀਮੀਡੀਆ, ਗ੍ਰਾਫਿਕ ਸਮੱਗਰੀ ਸਿਰਜਣ, ਪ੍ਰੋਗਰਾਮਿੰਗ, ਸਕ੍ਰਿਪਟਿੰਗ ਲਈ ਏ.ਆਈ ਟੂਲਜ਼ ਅਤੇ ਏ.ਆਈ ਤਕਨੀਕਾਂ ਦੀ ਵਰਤੋਂ ਕਰਕੇ ਡੇਟਾ ਸਾਇੰਸ ਅਤੇ ਇੰਜੀਨੀਅਰਿੰਗ ’ਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਈਟਰਨਲ ਆਰ.ਈ.ਐਸ.ਟੀ.ਈ.ਐਮ ਦੇ ਸੰਸਥਾਪਕ ਅਤੇ ਮਾਲਕ ਡਾ. ਜਾਗ੍ਰਿਤੀ ਸੈਣੀ ਨੇ ਕੁਸ਼ਲ ਸਾਹਿਤ ਸਮੀਖਿਆ ਲਈ ਏ.ਆਈ ਟੂਲਜ਼ ’ਤੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਰਵੇਖਣ ਸਿਰਜਣਾ, ਕਲਾਸਰੂਮ ਮੁਲਾਂਕਣ, ਮੁਲਾਂਕਣ ਟੂਲਜ਼ ’ਤੇ ਚਰਚਾ ਕੀਤੀ, ਜੋ ਖਜ਼ ਕੁਸ਼ਲਤਾ ’ਚ ਕੀਮਤੀ ਸੂਝ ਪ੍ਰਦਾਨ ਕਰਦੇ ਹਨ।
ਇਸ ਦੌਰਾਨ ਐਨ.ਆਈ.ਟੀ.ਟੀ.ਟੀ.ਆਰ ਤੋਂ ਸੀ.ਐਸ.ਈ, ਸਹਾਇਕ ਪ੍ਰੋ: ਡਾ. ਮਾਲਾ ਕਾਲਰਾ ਨੇ ਪਾਵਰ ਬੀ.ਆਈ ਟੂਲ ਦੀ ਵਰਤੋਂ ਕਰਕੇ ਡੇਟਾ ਵਿਜ਼ੂਅਲਾਈਜ਼ੇਸ਼ਨ ’ਤੇ ਸੈਸ਼ਨ ਕੀਤਾ, ਜਦੋਂਕਿ ਤਨਵੀਰ ਸਿੰਘ (ਸਪੋਕਨ ਟਿਊਟੋਰਿਅਲ, ਆਈਆਈਟੀ ਬੰਬੇ ਵਿਖੇ ਪ੍ਰੋਜੈਕਟ ਮੈਨੇਜਰ) ਨੇ ਡਿਜ਼ੀਟਲ ਰਚਨਾਤਮਕਤਾ, ਸਮੱਗਰੀ ਨਵੀਨਤਾ ਅਤੇ ਪੇਸ਼ੇਵਰ ਵਿਕਾਸ ਲਈ ਏ.ਆਈ ਸਬੰਧੀ ਗੱਲ ਕੀਤੀ।ਸ਼ਰੂਤੀ ਵਧਵਾ (ਡਾਇਰੈਕਟਰ ਹੈਸ਼ ਲਾਜਿਕ ਇਨਫੋਸੇਕ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ) ਨੇ ਓਵਰਲੀਫ ਇੱਕ ਆਨਲਾਈਨ ਲੈਟੈਕਸ ਸੰਪਾਦਕ ਦੇ ਨਾਲ-ਨਾਲ ਆਨਲਾਈਨ ਸਾਹਿਤਕ ਚੋਰੀ-ਚੈਕਿੰਗ ਟੂਲਜ਼ ’ਤੇ ਹੱਥੀਂ ਸਿਖਲਾਈ ਪ੍ਰਦਾਨ ਕੀਤੀ।
ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਐਸ.ਟੀ.ਸੀ ਨੇ ਫੈਕਲਟੀ ਮੈਂਬਰਾਂ ਨੂੰ ਏ.ਆਈ-ਸੰਚਾਲਿਤ ਖੋਜ਼ ਵਿਧੀਆਂ, ਉਨਤ ਅਧਿਆਪਨ ਤਕਨੀਕਾਂ ਅਤੇ ਡੇਟਾ-ਸੰਚਾਲਿਤ ਫੈਸਲੇ ਲੈਣ ਵਾਲੇ ਟੂਲਜ਼ ਦੀ ਪੜਚੋਲ ਕਰਨ ਲਈ ਇੱਕ ਇੰਟਰਐਕਟਿਵ ਪਲੇਟਫਾਰਮ ਪ੍ਰਦਾਨ ਕੀਤਾ, ਜੋ ਕਿ ਸੰਸਥਾ ਦੀ ਤਕਨੀਕੀ ਤਰੱਕੀ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …