Tuesday, May 26, 2026

ਖ਼ਾਲਸਾ ਕਾਲਜ ਵਿਖੇ ਔਰਤਾਂ ਦੀ ਸੁਰੱਖਿਆ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਇੰਟਰਨਲ ਕੰਪਲੇਂਟਸ ਕਮੇਟੀ ਵੱਲੋਂ 24 ਘੰਟੇ ਟੋਲ ਫ੍ਰੀ ਮਹਿਲਾ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਮੁੱਖ ਬੁਲਾਰੇ ਵਜੋਂ ਡਾ. ਰਜਨੀ ਹਾਂਡਾ ਐਮ.ਡੀ.ਐਸ ਦੰਦਾਂ ਦੇ ਡਾਕਟਰ ਨੇ ਸ਼ਿਰਕਤ ਕੀਤੀ।ਪ੍ਰੀਜ਼ਾਈਡਿੰਗ ਅਫ਼ਸਰ ਡਾ. ਏ.ਕੇ ਕਾਹਲੋਂ ਦੀ ਨਿਗਰਾਨੀ ਹੇਠ ਕਰਵਾਏ ਉਕਤ ਪ੍ਰੋਗਰਾਮ ਦੌਰਾਨ ਕਮੇਟੀ ਨੇ ਔਰਤਾਂ ਦੀ ਸੁਰੱਖਿਆ ਸਬੰਧੀ 24¿7 ਟੋਲ ਫ੍ਰੀ ਇਸਤਰੀ ਹੈਲਪਲਾਈਨ ਨੰਬਰ 1800-180-2188 ਦੀ ਸ਼ੁਰੂਆਤ ਕੀਤੀ।
ਡਾ. ਕਾਹਲੋਂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਹੈਲਪਲਾਈਨ ਨੰਬਰ ਮੁਸੀਬਤ ’ਚ ਫਸੀਆਂ ਔਰਤਾਂ ਨੂੰ ਸ਼ਿਕਾਇਤ ਦਰਜ਼ ਕਰਵਾਉਣ ਅਤੇ ਸਬੰਧਿਤ ਅਧਿਕਾਰੀਆਂ, ਹਸਪਤਾਲਾਂ ਅਤੇ ਕਾਨੂੰਨੀ ਸੇਵਾਵਾਂ ਨਾਲ ਜੋੜ ਕੇ ਆਨਲਾਈਨ ਸਹਾਇਤਾ ਪ੍ਰਦਾਨ ਕਰੇਗਾ।ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਔਰਤਾਂ ਨੂੰ ਹਿੰਸਾ ਅਤੇ ਪ੍ਰੇਸ਼ਾਨੀ ਤੋਂ ਬਚਾਉਣਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਵਧਾਉਣਾ ਹੈ।ਡਾ. ਹਾਂਡਾ ਨੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਔਰਤਾਂ ਦੀਆਂ ਪ੍ਰੇਸ਼ਾਨੀ ਨੂੰ ਰੋਕਣ ਦੇ ਵੱਖ-ਵੱਖ ਤਰੀਕਿਆਂ ਦੀ ਸਿਫ਼ਾਰਸ਼ ਵੀ ਕੀਤੀ।ਮੁਨੀਸ਼ ਰਾਮਪਾਲ ਅਤੇ ਗੁਰਜੀਤ ਸਿੰਘ ਰੰਧਾਵਾ ਜੇ.ਟੀ.ਓ, ਬੀ.ਐਸ.ਐਨ.ਐਲ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ (ਡੀਨ ਅਕਾਦਮਿਕ ਮਾਮਲੇ), ਰਜਿਸਟਰਾਰ ਦਵਿੰਦਰ ਸਿੰਘ, ਡਾ. ਸਵਰਾਜ ਕੌਰ (ਡੀਨ ਵਿਦਿਆਰਥੀ ਭਲਾਈ), ਡਾ. ਗੀਤਿੰਦਰ ਮਾਨ, ਸ੍ਰੀਮਤੀ ਸੁਖਪ੍ਰੀਤ ਕੌਰ, ਸ੍ਰੀਮਤੀ ਕਮਲਜੀਤ ਕੌਰ, ਡਾ. ਨਿਧੀ ਸੱਭਰਵਾਲ, ਸ੍ਰੀਮਤੀ ਮੀਨੂ ਚੋਪੜਾ, ਡਾ. ਜਸਦੀਪ ਕੌਰ, ਸ੍ਰੀਮਤੀ ਅਨਿੰਦਿਤਾ ਕੌਰ ਕਾਹਲੋਂ, ਐਡਵੋਕੇਟ ਆਰ.ਐਸ ਮਾਹਲ (ਸਹਿ-ਆਪਟਿੰਗ ਮੈਂਬਰ), ਡਾ. ਸਾਕਸ਼ੀ ਸ਼ਰਮਾ, ਡਾ. ਸਾਮੀਆ, ਡਾ. ਅਮਰਬੀਰ ਸਿੰਘ ਭੱਲਾ ਮੌਜ਼ੂਦ ਸਨ।

Check Also

ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ

ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …