ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਭਾਰਤੀ ਯੋਗ ਸੰਸਥਾਨ ਦਾ 58ਵਾਂ ਸਥਾਪਨਾ ਦਿਵਸ ਦੇ ਇਤਿਹਾਸਕ ਕੰਪਨੀ ਬਾਗ (ਰਾਮਬਾਗ) ਵਿੱਚ ਸ਼ਰਧਾ ਅਤੇ
ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਸੰਸਥਾਨ ਦੇ ਸਾਧਕਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ ਅਤੇ ਸੰਸਥਾਪਕ ਸਵਰਗਵਾਸੀ ਪ੍ਰਕਾਸ਼ ਲਾਲ ਦੀ ਤਸਵੀਰ ’ਤੇ ਫੁੱਲ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਉਪਦੇਸ਼ਾਂ ਨੂੰ ਯਾਦ ਕੀਤਾ।ਸਥਾਪਨਾ ਦਿਵਸ ਦੀ ਸ਼ੁਰੂਆਤ ਦੀਪ ਜਲਾਉਣ ਅਤੇ ਭਜਨ ਗਾਇਨ ਨਾਲ ਹੋਈ।ਇਸ ਸਮੇਂ ਅੰਮ੍ਰਿਤਸਰ ਇਕਾਈ ਦੇ ਸੰਰਖਿਅਕ ਵੀਰਿੰਦਰ ਧਵਨ, ਪੰਜਾਬ ਇਕਾਈ ਦੇ ਪ੍ਰਤੀਨਿਧੀ ਮਨਮੋਹਨ ਕਪੂਰ, ਸਤੀਸ਼ ਮਹਾਜਨ ਅਤੇ ਜਿਲ੍ਹਾ ਇਕਾਈ ਦੇ ਪ੍ਰਤੀਨਿਧੀ ਮਾਸਟਰ ਮੋਹਨ ਲਾਲ, ਸੁਨੀਲ ਕਪੂਰ, ਗਿਰਧਾਰੀ ਲਾਲ ਅਤੇ ਪ੍ਰਮੋਦ ਸੋਢੀ ਸ਼ਾਮਲ ਸਨ।
ਵੀਰਿੰਦਰ ਧਵਨ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਦੀ ਸਥਾਪਨਾ 10 ਅਪ੍ਰੈਲ 1967 ਨੂੰ ਦਿੱਲੀ ਵਿੱਚ ਸਵਰਗਵਾਸੀ ਪ੍ਰਕਾਸ਼ ਲਾਲ ਨੇ ਕੀਤੀ ਸੀ।ਉਨ੍ਹਾਂ ਦਾ ਮਕਸਦ ਸੀ “ਜੀਓ ਅਤੇ ਜੀਵਨ ਦੋ”।ਉਨ੍ਹਾਂ ਨੇ ਯੋਗ, ਪ੍ਰਾਣਾਯਾਮ ਅਤੇ ਧਿਆਨ ਨੂੰ ਤੰਦਰੁਸਤ ਰਹਿਣ ਦਾ ਆਧਾਰ ਮੰਨਦਿਆਂ ਮੁਫਤ ਯੋਗ ਅਭਿਆਸ ਦੀ ਸੇਵਾ ਸ਼ੁਰੂ ਕੀਤੀ।ਅੱਜ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਭਾਰਤੀ ਯੋਗ ਸੰਸਥਾਨ ਦੇ ਲਗਭਗ 4500 ਤੋਂ ਵੱਧ ਯੋਗ ਕੇਂਦਰ ਚੱਲ ਰਹੇ ਹਨ, ਜਿਥੇ ਲੋਕਾਂ ਨੂੰ ਰੋਜ਼ਾਨਾ ਮੁਫਤ ਯੋਗ ਅਭਿਆਸ ਕਰਵਾਇਆ ਜਾਂਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਯੋਗ ਕਰਨ ਅਤੇ ਸਾਤਵਿਕ ਭੋਜਨ ਦੇ ਮਨੁੱਖੀ ਸਰੀਰ ’ਤੇ ਪ੍ਰਭਾਵ ਅਤੇ ਲਾਭ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾਸਨ ਕਰਨ ਨਾਲ ਸਰੀਰਕ ਅਭਿਆਸ, ਪ੍ਰਾਣਾਯਾਮ ਕਰਨ ਨਾਲ ਸਾਹ ਦੀ ਕਿਰਿਆ ਅਤੇ ਧਿਆਨ ਕਰਨ ਨਾਲ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ।ਉਨ੍ਹਾਂ ਯੋਗਾਸਨਾਂ ਦੇ ਲਾਭ ਅਤੇ ਸਰੀਰ ਉਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਤੋਂ ਪਹਿਲਾਂ, ਧਵਨ ਨੇ ਸਾਰੇ ਸਾਧਕਾਂ ਨੂੰ ਯੋਗਾਸਨ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ।ਸਮਾਗਮ ਦੀ ਸ਼ੁਰੂਆਤ ਗਾਇਤਰੀ ਮੰਤਰ ਅਤੇ ਸਮਾਪਤੀ ਸ਼ਾਂਤੀ ਪਾਠ ਨਾਲ ਕੀਤੀ ਗਈ।
ਇਸ ਮੌਕੇ ਸੰਸਥਾਨ ਵਲੋਂ ਇੱਕ ਸਟਾਲ ਵੀ ਲਾਇਆ ਗਿਆ ਸੀ, ਜਿਥੇ ਸੰਸਥਾਨ ਦੀ ਪਾਠਯ ਸਮੱਗਰੀ, ਯੋਗ ਸਮੱਗਰੀ ਅਤੇ ਸ਼ੁੱਧੀਕਰਣ ਦੀਆਂ ਸਮੱਗਰੀਆਂ ਉਪਲੱਬਧ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media