Sunday, June 1, 2025
Breaking News

ਸੁਸ਼ੀਲ ਦੁਸਾਂਝ ਦੀ ਗਜ਼ਲ ਪੁਸਤਕ “ਪੀਲੀ ਧਰਤੀ ਕਾਲਾ ਅੰਬਰ ” ਹੋਈ ਲੋਕ ਅਰਪਿਤ

ਸਮਾਜਿਕ ਰਿਸ਼ਤਿਆਂ ਨੂੰ ਰੂਪਮਾਨ ਕਰਦੀ ਸ਼ਾਇਰੀ – ਵਰਿਆਮ ਸਿੰਘ ਸੰਧੂ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਵਿਖੇ ਪੰਜਾਬੀ ਸ਼ਾਇਰ ਅਤੇ “ਹੁਣ” ਰਸਾਲੇ ਦੇ ਸੰਪਾਦਕ ਸੁਸ਼ੀਲ ਦੁਸਾਂਝ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ “ਪੀਲੀ ਧਰਤੀ ਕਾਲਾ ਅੰਬਰ” ਲੋਕ ਅਰਪਿਤ ਕੀਤਾ ਗਿਆ।
ਸ਼ਾਇਰ ਦੇਵ ਦਰਦ ਦੀ ਯਾਦ ਵਿੱਚ ਹੋਏ ਇਸ ਸਮਾਗਮ ਨੂੰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਤਰਤੀਬ ਦਿੱਤੀ ਜਦੋਂਕਿ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਵਾਗਤੀ ਸ਼ਬਦ ਕਹੇ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਚਰਚਾ ਅਧੀਨ ਪੁਸਤਕ “ਪੀਲੀ ਧਰਤੀ ਕਾਲਾ ਅੰਬਰ” ਦੀ ਸਮੁੱਚੀ ਸ਼ਾਇਰੀ ਮਨੁੱਖੀ ਜੀਵਨ ਦਾ ਸਾਹ-ਸਤ ਹੈ ਅਤੇ ਸਮਾਜਿਕ ਰਿਸ਼ਤਿਆਂ ਨੂੰ ਰੂਪਮਾਨ ਕਰਦੀ ਹੈ।ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸੁਸ਼ੀਲ ਹੁਰਾਂ ਦੀ ਸਮੁੱਚੀ ਸ਼ਾਇਰੀ ਮਨੁੱਖੀ ਮਨ ‘ਚ ਉਪਜੇ ਭਾਵਾਂ ਦੀ ਤਰਜ਼ਮਾਨੀ ਕਰਦਿਆਂ ਸਾਰਥਿਕ ਸੁਨੇਹਾ ਦਿੰਦੀ ਹੈ।ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਇਸ ਪੁਸਤਕ ਦੀ ਸ਼ਾਇਰੀ ਜ਼ਿੰਦਗੀ ਦੀਆਂ ਵਿਭਿੰਨ ਪਰਤਾਂ ਅਤੇ ਦੁਸ਼ਵਾਰੀਆਂ ਨੂੰ ਪ੍ਰਗਟ ਕਰਦੀ ਹੈ।ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ ਅਤੇ ਸੂਫੀ ਸ਼ਾਇਰ ਬਖਤਾਵਰ ਸਿੰਘ ਨੇ ਸ਼ੁਸੀਲ ਦੁਸਾਂਝ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਸ਼ਾਇਰੀ ਬੰਦੇ ਅੰਦਰ ਨਵੀਂ ਊਰਜਾ ਬਖਸ਼ਦੀ ਹੈ।ਪ੍ਰਿੰ. ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਹੀਰਾ ਸਿੰਘ, ਮਨਮੋਹਨ ਸਿੰਘ ਢਿੱਲੋਂ, ਡਾ ਪਰਮਜੀਤ ਸਿੰਘ ਬਾਠ, ਡਾ. ਸੀਮਾ ਗਰੇਵਾਲ, ਰਾਜਬੀਰ ਗਰੇਵਾਲ, ਨਵ ਭੁੱਲਰ, ਰਮਿੰਦਰਜੀਤ ਕੌਰ, ਵਿਪਨ ਗਿੱਲ, ਡਾ. ਕਸ਼ਮੀਰ ਸਿੰਘ, ਹਰਮੀਤ ਆਰਟਿਸਟ, ਰਸ਼ਪਿੰਦਰ ਗਿੱਲ, ਸੁਰਿੰਦਰ ਖਿੱਲਚੀਆਂ, ਐਸ.ਪਰਸ਼ੋਤਮ, ਬਰਕਤ ਵੋਹਰਾ, ਕਰਮ ਸਿੰਘ ਹੁੰਦਲ, ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਝਬਾਲ, ਰਾਜ ਕੁਮਾਰ ਰਾਜ, ਰਾਜ ਪਾਲ ਸ਼ਰਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਕੁਲਜੀਤ ਵੇਰਕਾ, ਦਲਜੀਤ ਸੋਨਾ, ਗੁਰਜੀਤ ਅਜਨਾਲਾ, ਸਿਮਰ ਜੀਤ ਸਿਮਰ, ਹਰਜਿੰਦਰ ਸਿੰਘ ਕਲਸੀ, ਪਰਮਜੀਤ ਕੌਰ, ਤ੍ਰਿਪਤਾ ਸ਼ਮੀ ਮਹਾਜਨ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …