Wednesday, August 19, 2026

ਅਕਾਲ ਅਕੈਡਮੀ ਮਨਾਵਾ ਵਲੋਂ ਅੰਤਰ-ਅਕਾਦਮੀ ਹਾਕੀ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ

ਸੰਗਰੂਰ, 2 ਮਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਨਾਵਾਂ ਦੇ ਵਿਦਿਆਰਥੀਆਂ ਨੇ ਅੰਤਰ-ਅਕਾਦਮੀ ਹਾਕੀ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਜਿੱਤ ਦਰਜ਼ ਕੀਤੀ।ਇਸ ਟੂਰਨਾਮੈਂਟ ਦਾ ਆਯੋਜਨ ਅਕਾਲ ਅਕੈਡਮੀ ਰਤੀਆ ਅਤੇ ਅਕਾਲ ਅਕੈਡਮੀ ਪੁਰਾਣੈਵਾਲਾ ਵਲੋਂ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ।ਅਕਾਲ ਅਕੈਡਮੀ ਮਨਾਵਾ ਦੀ ਲੜਕੀਆਂ ਦੀ ਟੀਮ ਨੇ ਹਾਕੀ ਅਤੇ ਫੁੱਟਬਾਲ ਦੋਹਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਲੜਕਿਆਂ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਹ ਸਫਲਤਾ ਕੋਚ ਗੁਰਪ੍ਰੀਤ ਸਿੰਘ ਦੀ ਸੂਝਵਾਨ ਸਿਖਲਾਈ ਦਾ ਨਤੀਜਾ ਹੈ।ਟੀਮਾਂ ਦੀ ਅਗਵਾਈ ਲੜਕੀਆਂ ਦੀ ਫੁੱਟਬਾਲ ਕਪਤਾਨ ਐਸ਼ਦੀਪ ਕੌਰ, ਹਾਕੀ ਕਪਤਾਨ ਅਮਨਦੀਪ ਕੌਰ ਅਤੇ ਲੜਕਿਆਂ ਦੇ ਹਾਕੀ ਕਪਤਾਨ ਰਜਿੰਦਰ ਸਿੰਘ ਨੇ ਕੀਤੀ।ਵਿਜੇਤਾ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੇ ਇਲਾਵਾ ਅਕਾਲ ਅਕੈਡਮੀ ਮਨਾਵਾ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਟੀਮ ਦੇ ਸਾਰੇ ਮੈਂਬਰਾਂ, ਕੋਚ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …