ਅਜਨਾਲਾ, 2 ਮਈ (ਪੰਜਾਬ ਪੋਸਟ ਬਿਊਰੋ) – ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ‘ਚ ਵੱਡੇ ਵਿਕਾਸ ਪ੍ਰੋਜੇਕਟ ਕਾਰਜ਼ਾਂ ਨੂੰ ਹੋਰ ਹੁਲਾਰਾ ਦਿੰਦਿਆਂ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕੋਲੋਂ ਸਥਾਨਕ ਸੱਕੀ ਨਾਲੇ ਕੰਢੇ 6.25 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚੜ੍ਹਵਾ ਏ ਅਜਨਾਲਾ ਸ਼ਹਿਰ ਦੇ 4 ਲੱਖ ਲੀਟਰ ਰੋਜ਼ਾਨਾ ਗੰਦੇ ਪਾਣੀ ਨੂੰ ਸਾਫ ਕਰਕੇ ਵਰਤੋਂ ‘ਚ ਲਿਆਉਣ ਯੋਗ ਸਮਰੱਥਾ ਵਾਲੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਤਾੜੀਆਂ ਦੀ ਗੂੰਜ਼ ‘ਚ ਉਦਘਾਟਨ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਰੰਗਲੇ ਪੰਜਾਬ ਦੀ ਸਿਰਜਣਾ ਲਈ ਸ਼ਹਿਰੀ ਤੇ ਪੇਂਡੂ ਵਿਕਾਸ ਦੇ ਪਾੜੇ ਨੂੰ ਖਤਮ ਕਰਕੇ ਬਰਾਬਰ ਪੇਂਡੂ ਤੇ ਸ਼ਹਿਰੀ ਵਿਕਾਸ ਲਈ ਪ੍ਰਤੀਬੱਧ ਹੈ।ਕੇਂਦਰੀ ਮੋਦੀ ਸਰਕਾਰ ਵਲੋਂ ਪੰਜਾਬ ਦੇ ਪੇਂਡੂ ਵਿਕਾਸ ਦੇ 7000 ਕਰੋੜ ਰੁਪਏ ਦੀ ਰਾਸ਼ੀ ਮਤਰੇਈ ਮਾਂ ਵਾਲੇ ਸਲੂਕ ਤਹਿਤ ਰੋਕ ਕੇ ਰੱਖੇ ਜਾਣ ਦੇ ਬਾਵਜ਼ੂਦ ਸੂਬਾ ਸਰਕਾਰ ਆਪਣੇ ਹੋਰ ਸਰੋਤਾਂ ਤੋਂ ਹੋਈ ਆਮਦਨ ਦੇ ਖ਼ਜ਼ਾਨੇ ਚੋਂ ਚਾਲੂ ਮਾਲੀ ਸਾਲ ‘ਚ 3500 ਕਰੋੜ ਰੁਪਏ ਪੇਂਡੂ ਸੜਕਾਂ ਦੇ ਨਿਰਮਾਣ ‘ਤੇ ਖਰਚ ਕਰਨ ਜਾ ਰਹੀ ਹੈ।ਮੰਤਰੀ ਧਾਲੀਵਾਲ ਨੇ 6.25 ਕਰੋੜ ਦੀ ਲਾਗਤ ਨਾਲ ਇਸ ਅਜਨਾਲਾ ਸ਼ਹਿਰੀਆਂ ਨੂੰ ਅਰਪਿਤ ਕੀਤੇ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਗਾਥਾ ਬਿਆਨ ਕਰਦਿਆਂ ਕਿਹਾ ਕਿ ਇਸ ਪਲਾਂਟ ਦਾ 2013 ‘ਚ ਸਾਬਕਾ ਸਰਕਾਰਾਂ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ।ਪਰ ਸਾਬਕਾ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਇਸ ਲੋਕ ਤੇ ਕਿਸਾਨ ਹਿਤੂ ਪ੍ਰਾਜੈਕਟ ਪ੍ਰਤੀ ਘੋਰ ਅਣਗਿਹਲੀ ਵਰਤਦਿਆਂ ਇਸ ਨੂੰ ਮੁਕੱਮਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਓਹਨਾ ਦੱਸਿਆ ਕਿ ਇਸ ਸੀਵਰੇਜ ਦੇ ਸਾਫ ਕੀਤੇ ਪਾਣੀ ਨੂੰ ਖੇਤਾਂ ਦੀ ਸੰਚਾਈ ਚ ਲਿਆਉਣ ਲਈ ਵਿਭਾਗ ਨੂੰ ਵੱਖਰਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਮੌਕੇ ਤੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ, ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਪੰਜਾਬ ਵਾਟਰ ਸਪਲਾਈ ਤੇ ਸੀਵਰਜ਼ ਬੋਰਡ ਦੇ ਅਧਿਕਾਰੀ ਮੌਜ਼ੂਦ ਸਨ।
Check Also
ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ
ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …