ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ ਯੋਜਨਾਬੱਧ ਵਿਕਾਸ ਲਈ ਆਪਣੇ ਵਿਭਾਗਾਂ
ਵਿੱਚ ਤਕਨੀਕੀ ਕਰਮਚਾਰੀਆਂ ਦੀ ਭਰਤੀ ਕਰ ਰਹੀ ਹੈ। ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਸਹਾਇਕ ਟਾਊਨ ਪਲੈਨਰਾਂ (ਏ.ਟੀ.ਪੀ) ਦੀਆਂ 37 ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਸੀ।ਇਨ੍ਹਾਂ 37 ਅਸਾਮੀਆਂ ਵਿੱਚੋਂ 24 ਅਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਭਰੀਆਂ ਗਈਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੋਜਨਾ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿਉਂਕਿ 24 ਏ.ਟੀ.ਪੀ ਵਿੱਚੋਂ 23 ਉਮੀਦਵਾਰ (ਲਗਭਗ 96%) ਯੂਨੀਵਰਸਿਟੀ ਦੇ ਯੋਜਨਾ ਵਿਭਾਗ ਦੇ ਗ੍ਰੈਜੂਏਟ ਹਨ।ਇਨ੍ਹਾਂ ਨਵੇਂ ਭਰਤੀ ਕੀਤੇ ਗਏ ਏ.ਟੀ.ਪੀ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਸੁਧਾਰ ਟਰੱਸਟਾਂ ਵਿੱਚ ਬਿਹਤਰ ਮਨੁੱਖੀ ਨਿਵਾਸ ਸਥਾਨਾਂ ਅਤੇ ਇਸ ਦੇ ਵਾਤਾਵਰਣ ਦੀ ਯੋਜਨਾਬੰਦੀ, ਵਿਕਾਸ ਅਤੇ ਰੱਖ-ਰਖਾਅ ਲਈ ਨਿਯੁੱਕਤ ਕੀਤਾ ਜਾਵੇਗਾ।
ਇਸ ਸਾਲ ਦੇ ਸ਼ੁਰੂ ਵਿੱਚ, ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਵਿੱਚ ਭਰਤੀ ਕੀਤੇ ਗਏ 10 ਵਿੱਚੋਂ 9 ਏ.ਟੀ.ਪੀ (90%) ਵੀ ਯੂਨੀਵਰਸਿਟੀ ਦੇ ਯੋਜਨਾ ਵਿਭਾਗ ਦੇ ਸਨ।ਵਿਭਾਗ ਦੇ 2024-2025 ਸੈਸ਼ਨ ਦੇ ਸਾਰੇ 34 ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੂੰ ਬਹੁ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਸਲਾਹਕਾਰ ਫਰਮਾਂ ਵਿੱਚ 4.2-9.0 ਲੱਖ ਰੁਪਏ ਦੇ ਤਨਖਾਹ ਪੈਕੇਜ਼ਾਂ ਨਾਲ ਭਰਤੀ ਕੀਤਾ ਗਿਆ ਸੀ।
ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਫੈਕਲਟੀ ਮੈਂਬਰਾਂ ਨੂੰ ਵਿਦਿਆਰਥੀਆਂ ਨੂੰ ਉਚ ਗੁਣਵੱਤਾ ਵਾਲੇ ਅਧਿਆਪਨ ਅਤੇ ਅਨੁਭਵ ਨਾਲ ਸਿਖਲਾਈ ਦੇਣ ਦੇ ਨਾਲ-ਨਾਲ ਅਤਿ-ਆਧੁਨਿਕ ਸਾਫਟ ਸਕਿਲ ਰਾਹੀਂ ਯੋਗ ਪ੍ਰੋਫੈਸ਼ਨਲ ਤਿਆਰ ਲਈ ਵਧਾਈ ਦਿੱਤੀ।ਨਵੇਂ ਨਿਯੁੱਕਤ ਏ.ਟੀ.ਪੀਜ਼ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਹੇ ਸੰਸਾਰ ਵਿੱਚ ਯੋਜਨਾਬੰਦੀ ਇੱਕ ਸ਼ਾਨਦਾਰ ਪੇਸ਼ਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰੀ, ਖੇਤਰੀ, ਬੁਨਿਆਦੀ ਢਾਂਚਾ ਅਤੇ ਟ੍ਰਾਂਸਪੋਰਟ ਯੋਜਨਾਕਾਰਾਂ ਦੀ ਬਹੁਤ ਜ਼ਿਆਦਾ ਮੰਗ ਹੋਵੇਗੀ।
Check Also
ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ
ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …
Punjab Post Daily Online Newspaper & Print Media