Friday, May 29, 2026

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਸਫਾਈ ਦੇ ਕੰਮ ਅਤੇ ਹੋਰ ਨਾਗਰਿਕ ਸਹੂਲਤਾਂ ਦੀ ਜਾਂਚ ਕੀਤੀ।ਉਨ੍ਹਾਂ ਨੇ ਆਪਣਾ ਦੌਰਾ ਨਾਵਲਟੀ ਚੌਂਕ ਤੋਂ ਸ਼ੁਰੂ ਕਰਕੇ ਕਸਟਮ ਚੌਂਕ, ਰਿਆਲਟੋ ਚੌਕ, ਫਿਰ ਛੇਹਰਟਾ, ਇਸਲਾਮਾਬਾਦ, ਲਾਹੌਰੀ ਗੇਟ, ਭੰਡਾਰੀ ਪੁੱਲ, ਕੂਪਰ ਰੋਡ ਤੋਂ ਲਾਰੈਂਸ ਰੋਡ ਤੱਕ ਕੀਤਾ।ਉਨ੍ਹਾਂ ਨੇ ਮਿਉਂਸਪਲ ਆਟੋ ਵਰਕਸ਼ਾਪ ਵਿਖੇ ਵੀ ਅਚਨਚੇਤ ਚੈਕਿੰਗ ਕੀਤੀ ਅਤੇ ਟਰਾਲੀਆਂ ਦੀ ਆਵਾਜਾਈ ਅਤੇ ਰਿਫਿਊਲਿੰਗ ਦੇ ਕੰਮ ਦੀ ਨਿਗਰਾਨੀ ਕੀਤੀ।ਉਨ੍ਹਾਂ ਨੇ ਕਰਮਚਾਰੀਆਂ ਨੂੰ ਰਿਫਿਊਲਿੰਗ ਪ੍ਰਕਿਰਿਆ ਬਾਰੇ ਮਾਰਗਦਰਸ਼ਨ ਕੀਤਾ।
ਇਸ ਦੌਰਾਨ ਮੈਡੀਕਲ ਅਫਸਰ ਆਫ ਹੈਲਥ ਡਾ. ਕਿਰਨ, ਡਾ. ਯੋਗਸ਼ ਅਰੋੜਾ ਅਤੇ ਏ.ਐਮ.ਓ.ਐਚ ਡਾ. ਰਮਾ ਵੀ ਮੌਜ਼ੂਦ ਸਨ।ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਔਲਖ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਸਾਰੇ ਵਿੰਗ ਸ਼ਹਿਰ ਨੂੰ ਹਰਿਆ-ਭਰਿਆ, ਸਾਫ਼-ਸੁਥਰਾ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।ਇਸ ਮੰਤਵ ਲਈ ਗਠਿਤ ਅਫਸਰਾਂ ਦੀਆਂ ਟੀਮਾਂ ਆਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੀਆਂ ਹਨ।ਸਭ ਤੋਂ ਮਹੱਤਵਪੂਰਨ ਕੰਮ ਸਫਾਈ ਕਰਮਚਾਰੀਆਂ ਦਾ ਹੈ ਅਤੇ ਉਹ ਆਪਣੀ ਡਿਊਟੀ ਪੂਰੀ ਤਸੱਲੀ ਨਾਲ ਨਿਭਾਅ ਰਹੇ ਹਨ। ਨਗਰ ਨਿਗਮ ਅੰਮ੍ਰਿਤਸਰ ਨੇ ਸ਼ਹਿਰ ਦੇ ਹਰ ਵਾਰਡ ਤੋਂ ਕੂੜਾ ਚੁੱਕਣ ਲਈ ਆਪਣੀ ਮਸ਼ੀਨਰੀ ਲਗਾਈ ਹੋਈ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ `ਤੇ ਸਥਾਈ ਤੌਰ `ਤੇ ਤਿੰਨ ਫਟੀਗ ਗੈਂਗ ਤਾਇਨਾਤ ਕੀਤੇ ਗਏ ਹਨ, ਜੋ ਇਨ੍ਹਾਂ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰੋਸਟਰ ਅਨੁਸਾਰ ਵੱਖ-ਵੱਖ ਡਿਊਟੀਆਂ ਨਿਭਾਉਣਗੇ ਅਤੇ ਛੋਟੇ-ਮੋਟੇ ਸਿਵਲ ਕੰਮ ਵੀ ਇਨ੍ਹਾਂ ਦੁਆਰਾ ਨੋਡਲ ਅਫਸਰਾਂ ਦੀ ਨਿਗਰਾਨੀ ਹੇਠ ਕੀਤੇ ਜਾਣਗੇ, ਜਿਨ੍ਹਾਂ ਨੂੰ ਪਹਿਲਾਂ ਹੀ ਤਾਇਨਾਤ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …