ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ ‘ਐਸ.ਜੀ.ਆਰ.ਡੀ
ਥੈਲੇਸੀਮੀਆ ਵੈਲਫੇਅਰ ਸੋਸਾਇਟ ਅਤੇ ਅੰਮ੍ਰਿਤਸਰ ਅਕੈਡਮਕ ਆਫ਼ ਪੀਡੀਐਡਟ੍ਰਿਕਸ’ ਵੱਲੋਂ ਵਿਸ਼ਵ ਥੈਲਾਸੀਮੀਆ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਲੋੜਵੰਦ ਮਰੀਜ਼ਾਂ ਦੇ ਵਾਰਸਾਂ ਅਤੇ ਸਵੈ-ਇੱਛਕ ਖੂਨਦਾਨੀਆਂ ਨੇ 06/05/2025 ਅਤੇ 07/05/2025 ਨੂੰ ਭਾਗ ਲੈ ਕੇ 100 ਤੋ ਜਿਆਦਾ ਯੂਨਿਟ ਖੂਨਦਾਨ ਕੀਤਾ।
ਸੰਸਥਾ ਵੱਲੋਂ ਬੱਚਿਆਂ ਦਾ ਮਨੋਬਲ ਵਧਾਉਣ ਲਈ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਬੱਚਿਆਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੇ ਟੈਲੰਟ ਸ਼ੋਅ, ਰੋਲ ਪਲੇਅ, ਪੋਸਟਰ ਮੇਕਿੰਗ, ਸਟੋਰੀ ਨਰੇਸ਼ਨ ਆਦਿ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਸੰਸਥਾ ਨਾਲ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਤੋਂ ਲਗਭਗ 180 ਦੇ ਕਰੀਬ ਅਜਿਹੇ ਬੱਚੇ ਜੁੜੇ ਹੋਏ ਹਨ,ਜਿੰਨ੍ਹਾਂ ਦਾ ਜਨਮ ਤੋ ਹੀ ਆਪਣਾ ਖੂਨ ਨਹੀ ਬਣਦਾ ਅਤੇ ਇੰਨ੍ਹਾਂ ਨੂੰ ਮਹੀਨੇ ਵਿੱਚ ਇੱਕ-ਦੋ ਵਾਰ ਖੂਨ ਚੜਾਿੲਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਬੱਚਿਆਂ ਨੂੰ ਬੋਨਮੈਰੋ ਟਰਾਂਸਪਲਾਂਟ ਦੀ ਜਰੂਰਤ ਹੁੰਦੀ ਹੈ, ਉਨ੍ਹਾਂ ਨੂੰ ਐੱਚ.ਐੱਲ.ਏ. ਮੈਚਿੰਗ ਕਰਵਾ ਕੇ ਅੱਗੇ ਵਾਸਤੇ ਮਾਰਗ ਦਰਸ਼ਨ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਖੂਨ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਡਾ. ਸ਼ਰੂਤੀ ਕੱਕੜ, ਡਾ. ਪ੍ਰੀਤੀ ਮਲਹੋਤਰਾ ਦੀ ਦੇਖ-ਰੇਖ ਹੇਠ ਥੈਲੇਸੀਮੀਆਂ ਨਾਲ ਪੀੜ੍ਹਤ ਮਰੀਜ਼ਾਂ ਲਈ ਇਲਾਜ਼ ਦੀਆਂ ਸਹੂਲਤਾਂ, ਲੋੜੀਦੀਆਂ ਦਵਾਈਆਂ, ਖੂਨ ਦਾ ਪ੍ਰਬੰਧ ਅਤੇਫਿਲਟਰ ਆਦਿ ਮੁਫ਼ਤ ਦਿੱਤੇ ਜਾਂਦੇ ਹਨ ਤਾਂ ਕਿ ਇੰਨ੍ਹਾਂ ਬੱਚਿਆਂ ਦੇ ਵਾਰਸਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਅਜੀਤ ਸਿੰਘ ਸਾਬਕਾ ਪ੍ਰਿੰਸੀਪਲ ਅਤੇ ਮਸ਼ਹੂਰ ਪੰਜਾਬੀ ਗਾਇਕ ਅਤੇ ਲਿਖਾਰੀ ਬੀਰ ਸਿੰਘ ਨੇ ਥੈਲੇਸੀਮੀਆਂ ਨਾਲ ਪੀੜ੍ਹਤ ਬੱਚਿਆਂ ਦਾ ਮਨੋਬਲ ਵਧਾਉਣ ਲਈ ਖਾਸ ਤੌਰ ਤੇ ਸੰਸਥਾ ਵਿਖੇ ਸ਼ਿਰਕਤ ਕੀਤੀ।ਉਨ੍ਹਾਂ ਅਪੀਲ ਕੀਤੀ ਕਿ ਥੈਲੇਸੀਮੀਆਂ ਨਾਲ ਪੀੜ੍ਹਤ ਇਹ ਬੱਚੇ ਮਨੁੱਖਤਾ ਦੇ ਭਲੇ ਅਤੇ ਚੰਗੇ ਉਦੇਸ਼ ਵਾਲੀਆਂ ਸੰਸਥਾਵਾਂ ਅਤੇ ਨਿਸ਼ਕਾਮ ਸੇਵਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਇਸ ਦੁਨੀਆਂ ਵਿੱਚ ਅੱਗੇ ਵੱਧ ਰਹੇ ਹਨ, ਇਸ ਲਈ ਹਰੇਕ ਚੰਗੇ ਅਤੇ ਸਿਹਤਮੰਦ ਨਾਗਿਰਕ/ ਸ਼ਹਿਰੀ ਦਾ ਫਰਜ ਬਣਦਾ ਹੈ ਕਿ ਉਹ ਆਪ ਵੱਧ ਤੋਂ ਵੱਧ ਖੂਨਦਾਨ ਜਾਂ ਮਾਲੀ ਸਹਾਇਤਾ ਕਰਨ ਅਤੇ ਨਾਲ ਹੀ ਦੂਸਰੇ ਸਿਹਤਮੰਦ ਨਾਗਰਿਕਾਂ ਨੂੰ ਵੀ ਇਹ ਸਭ ਕਰਨ ਲਈ ਪ੍ਰੇਰਿਤ ਕਰਨ ਤਾਂ ਜੋ ਖੂਨ ਚੜਾਉਣ ਦੇ ਨਾਲ ਨਾਲ ਲੋੜੀਂਦੀਆਂ ਮਿਹੰਗੀਆਂ ਦਵਾਈਆਂ ਜੋ ਕਿ ਇਹਨਾਂ ਦੀ ਪਹੁੰਚ ਵਿੱਚ ਨਹੀਂ ਹਨ, ਲੋੜਵੰਦਾਂ ਨੂੰ ਦੇ ਕੇ ਇਹਨਾਂ ਬਚਿਆਂ ਦੀ ਜ਼ਿੰਦਗੀ ਨੂੰ ਬਚਾਿੲਆ ਜਾ ਸਕੇ।
ਐਸ.ਜੀ.ਆਰ.ਡੀ ਯੂਨੀਵਰਸਿਟੀ ਤੋਂ ਡਾ. ਮਨਜੀਤ ਸਿੰਘ ਉੱਪਲ ਵਾਈਸ ਚਾਂਸਲਰ ਅਤੇ ਅਮਨਦੀਪ ਸਿੰਘ ਡਿਪਟੀ ਰਜਿਸਟਰਾਰ, ਦਲਬੀਰ ਸਿੰਘ ਪ੍ਰਧਾਨ ਮਾਤਾ ਗੰਗਾ ਜੀ ਚੈਰੀਟੇਬਲ ਸੋਸਾਇਟੀ ਬਾਬਾ ਬਕਾਲਾ, ਅੰਗਰੇਜ਼ ਸਿੰਘ, ਪ੍ਰਧਾਨ ਰੈਵੀਨਿਊ ਪਟਵਾਰੀ ਯੂਨੀਅਨ ਬਾਬਾ ਬਕਾਲਾ, ਪ੍ਰਸ਼ਾਂਤ ਸੰਚਾਲਕ ਲਾਇਨ ਕਲੱਬ ਰਈਆ ਬਿਆਸ ਨਾਈਟ, ਪਲਵਿੰਦਰ ਸਿੰਘ ਜਾਇੰਟ ਸਕੱਤਰ ਐਸ.ਜੀ.ਆਰ.ਡੀ ਥੈਲੇਸੀਮੀਆ ਸੋਸਾਇਟੀ, ਬੱਚਿਆਂ ਦੇ ਵਿਭਾਗ ਤੋਂ ਡਾ. ਗੁਰਪ੍ਰੀਤ ਸਿੰਘ ਛਾਬੜਾ, ਪ੍ਰੋਫੈਸਰ ਡਾ. ਗੁਰਮੀਤ ਸਿੰਘ, ਪ੍ਰੋਫੈਸਰ ਡਾ. ਮਨਦੀਪ ਸਿੰਘ ਖੁਰਾਣਾ, ਪ੍ਰੋਫੈਸਰ, ਡਾ. ਕਰਮਜੀਤ ਸਿੰਘ ਗਿੱਲ, ਪ੍ਰੋਫੈਸਰ ਤੇ ਮੁਖੀ, ਪੈਥੋਲੋਜੀ ਵਿਭਾਗ, ਡਾ. ਹਰਜੋਤ ਕੌਰ, ਇੰਚਾਰਜ਼ ਬਲੱਡ ਬੈਂਕ ਅਤੇ ਪ੍ਰੋਫੈਸਰ ਪੈਥੋਲੋਜੀ ਵਿਭਾਗ ਬਲਵਿੰਦਰ ਸਿੰਘ ਬੱਲ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media