Saturday, June 14, 2025
Breaking News

ਡਿਪਟੀ ਕਮਿਸ਼ਨਰ ਦੀ ਸੋਚ ਸਦਕਾ ਸ਼ਹਿਰ ਦੇ 200 ਤੋਂ ਵੱਧ ਨੌਜਵਾਨ ਬਣਨਗੇ ਸਵੈ-ਉਦਮੀ

ਫਿਊਚਰ ਟਾਈਕੁਨਜ਼ ਪ੍ਰੋਗਰਾਮ ਦੀ ਵਰਕਸ਼ਾਪ ਹੋਈ ਮੁਕੰਮਲ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਦੁਆਰਾ ਚਲਾਏ ਜਾ ਰਹੇ ਫਿਊਚਰ ਟਾਈਕੂਨਜ਼ ਪ੍ਰੋਗਰਾਮ ਦੀ ਦੂਜੇ ਦਿਨ ਦੀ ਵਰਕਸ਼ਾਪ ਲਗਭਗ 200 ਤੋਂ ਵੱਧ ਭਾਗੀਦਾਰਾਂ ਦੀ ਹਾਜ਼ਰੀ ਵਿੱਚ ਮੁਕੰਮਲ ਹੋਈ।ਇਸ ਕੜੀ ਵਿੱਚ ਬਤੌਰ ਸਿੱਖਿਆ ਪਾਰਟਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਹਰਕਿਰਨਦੀਪ ਕੌਰ, ਪ੍ਰੋਫੈਸਰ ਦਿਵਿਆ ਮਹਾਜਨ, ਸ਼ਹਿਰ ਦੇ ਮਸ਼ਹੂਰ ਸੀ.ਏ ਭਾਵੇਸ਼ ਮਹਾਜਨ, ਹੋਵਰ-ਰੋਬੋਟਿਕਸ ਦੇ ਸੀ.ਈ.ਓ ਡਾਕਟਰ ਮੁਨੀਸ਼ ਜ਼ਿੰਦਲ, ਇੰਟਰਨੈਸ਼ਨਲ ਬੋਰਡ ਆਫ਼ ਸਟਾਰਟਅਪ ਐਂਡ ਐਂਟਰਪ੍ਰੀਨਿਊਰਸ਼ਿਪ ਦੇ ਚੇਅਰਪਰਸਨ ਅਮਿਤ ਮਦਾਨ, ਸੁਪਰ ਸਕਸੈਸ ਲਾਈਫ਼ ਦੇ ਫਾਊਂਡਰ ਚਰਨ ਕਮਲ ਅਤੇ ਦੰਦਾਂ ਦੇ ਡਾਕਟਰ ਬਿਕਰਮ, ਜਿੰਨਾ ਨੇ ਹਾਲ ਹੀ ਵਿੱਚ ਸ਼ਾਰਕ ਟੈਂਕ ਇੰਡੀਆ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਸੀ, ਨੇ ਭਾਗੀਦਾਰੀਆਂ ਨਾਲ ਰੁਬਰੂ ਹੋ ਕੇ ਉਹਨਾਂ ਨੂੰ ਵਪਾਰ ਅਤੇ ਉਦਮ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ।
ਇਸ ਦੇ ਨਾਲ ਹੀ ਭਾਗੀਦਾਰੀਆਂ ਨੂੰ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ, ਵਪਾਰ ਨੂੰ ਸ਼ੁਰੂ ਕਰਨ ਲਈ ਲੋੜਵੰਦ ਕਾਨੂੰਨੀ ਦਸਤਾਵੇਜ, ਜੀ.ਐਸ.ਟੀ, ਇਨਕਮ ਟੈਕਸ, ਮਾਰਕੀਟਿੰਗ ਵਰਗੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ।
ਡਿਪਟੀ ਸੀ.ਈ.ਓ, ਜਿਲ੍ਹਾ ਰੋਜ਼ਗਾਰ ਦਫਤਰ ਤੀਰਥਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਅੰਮ੍ਰਿਤਸਰ ਨੌਜਵਾਨਾਂ ਦੇ ਹਿੱਤਾਂ ਲਈ ਵਚਨਬੱਧ ਹੈ।ਜਿਥੇ ਇੱਕ ਪਾਸੇ ਚੱਲ ਰਹੇ `ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਜਿਸ ਦਾ ਉਦੇਸ਼ ਨੌਜਵਾਨਾ ਨੂੰ ਨਸ਼ੇ ਵਰਗੀ ਭਿਆਨਕ ਦਲਦਲ ਤੋਂ ਬਾਹਰ ਕੱਢ ਕੇ ਖੇਡਾਂ ਅਤੇ ਸਮਾਜ ਨਾਲ ਜੋੜਨਾ ਹੈ, ਉਸ ਦੇ ਨਾਲ ਹੀ ਫਿਊਚਰ ਟਾਈਕੂਨਜ਼ ਵਰਗੀ ਪਹਿਲਕਦਮੀ ਉਹਨਾਂ ਨੂੰ ਸਵੈ-ਉੱਦਮੀ ਅਤੇ ਕਾਰੋਬਾਰੀ ਬਣਾਉਣ `ਚ ਮਦਦ ਕਰੇਗੀ।ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸ਼ਹਿਰ ਕੁੱਲ 1300 ਲੋਕਾਂ ਨੇ ਹਿੱਸਾ ਲਿਆ ਸੀ, ਜਿਸ ਵਿਚੋਂ 200 ਤੋਂ ਵੱਧ ਬਿਹਤਰੀਨ ਉਦਮੀ ਭਾਗੀਦਾਰੀਆਂ ਨੂੰ ਵਰਕਸ਼ਾਪ ਲਈ ਚੁਣਿਆ ਗਿਆ।
ਇਸ ਮੌਕੇ ਜਿਲ੍ਹਾ ਰੋਜ਼ਗਾਰ ਅਫ਼ਸਰ ਮੁਕੇਸ਼ ਸਾਰੰਗਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓ ਟੈਕਨੋਲੋਜੀ ਦੇ ਵਿਭਾਗ ਮੁਖੀ ਡਾ. ਪੀ.ਕੇ ਪੱਤੀ, ਡੀ.ਡੀ.ਐਫ ਅੰਮ੍ਰਿਤਸਰ ਮੁਹੰਮਦ ਬਿਲਾਲ, ਚੇਤਨਯਾ ਸਹਿਗਲ, ਅਜਮੀਤ ਸਿੰਘ, ਅਭਿਸ਼ੇਕ ਮਲਹੋਤਰਾ ਅਤੇ ਤਨਿਸ਼ ਸਿੰਘਲ ਮੌਜ਼ੂਦ ਸਨ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …