ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੁਆਰਾ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸਹਿਯੋਗ ਨਾਲ “ਨੌਜਵਾਨਾਂ ਨੂੰ
ਵਰਿੰਦਾਵਨ ਦੀ ਅਮੀਰ ਆਈ.ਕੇ.ਐਸ ਵਿਰਾਸਤ ਨਾਲ ਜੋੜਨਾ” ਵਿਸ਼ੇ `ਤੇ ਇੱਕ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਅਤੇ ਪੋਡਕਾਸਟ ਦਾ ਆਯੋਜਨ ਕੀਤਾ ਗਿਆ, ਜੋ ਕਿ ਭਾਰਤੀ ਗਿਆਨ ਪ੍ਰਣਾਲੀਆਂ ਦੇ ਮਿਸ਼ਨ `ਤੇ ਕੇਂਦ੍ਰਿਤ ਸੀ।ਪ੍ਰੋਗਰਾਮ ਵਿੱਚ ਵ੍ਰਿੰਦਾਵਨ ਦੇ ਮਸ਼ਹੂਰ ਸਮੱਗਰੀ ਨਿਰਮਾਤਾ ਸੂਰਜ ਕੌਸ਼ਿਕ, ਸ਼ਰਧਾਲੂ ਹਰਵੰਸ਼ ਸ਼ਰਮਾ ਅਤੇ ਸਮਰਥ ਸ਼ਰਮਾ, ਸੀ.ਈ.ਓ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਸ਼ਾਮਲ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇੰਡੀਅਨ ਨੌਲੇਜ ਸਿਸਟਮ (ਆਈ.ਕੇ.ਐਸ) ਦਾ ਉਦੇਸ਼ ਨੌਜਵਾਨਾਂ ਨੂੰ ਭਾਰਤ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ, ਜਿਸ ਵਿੱਚੋਂ ਵ੍ਰਿੰਦਾਵਨ ਇੱਕ ਪ੍ਰਮੁੱਖ ਸਥਾਨ ਹੈ।ਵ੍ਰਿੰਦਾਵਨ, ਜਿਸ ਦਾ ਡੂੰਘਾ ਅਧਿਆਤਮਿਕ ਇਤਿਹਾਸ ਭਗਵਾਨ ਕਿਸ਼ਨ ਦੇ ਜੀਵਨ ਅਤੇ ਸਿੱਖਿਆਵਾਂ ਵਿੱਚ ਜੜ੍ਹਾਂ ਰੱਖਦਾ ਹੈ।
ਸਮਰਥ ਸ਼ਰਮਾ ਨੇ ਕਿਹਾ ਕਿ ਵ੍ਰਿੰਦਾਵਨ ਦੀ ਵਿਰਾਸਤ ਦਾ ਸਾਹਮਣਾ ਨਵੀਂ ਪੀੜ੍ਹੀ ਨੂੰ ਭਾਰਤ ਦੀ ਅਧਿਆਤਮਿਕ ਡੂੰਘਾਈ ਦੀ ਪੜਚੋਲ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।ਸੂਰਜ ਕੌਸ਼ਿਕ ਨੇ ਵ੍ਰਿੰਦਾਵਨ ਦੀ ਮਹੱਤਤਾ `ਤੇ ਜ਼ੋਰ ਦਿੱਤਾ, ਕਿਉਂਕਿ ਭਗਵਾਨ ਕ੍ਰਿਸ਼ਨ ਦੀ ਬ੍ਰਹਮ ਮੌਜ਼ੂਦਗੀ ਦੇ ਕਾਰਨ ਇਹ ਸਥਾਨ ਬਹੁਤ ਅਧਿਆਤਮਿਕ ਮਹੱਤਤਾ ਰੱਖਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵ੍ਰਿੰਦਾਵਨ ਨਿਰਸਵਾਰਥ ਪਿਆਰ ਅਤੇ ਆਤਮਾ ਤੇ ਸਰਵਉਚ ਵਿੱਚਕਾਰ ਸਦੀਵੀ ਬੰਧਨ ਦਾ ਪ੍ਰਤੀਕ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੁਆਰਾ ਸ਼ਲਾਘਾਯੋਗ ਅਗਵਾਈ ਅਤੇ ਸਮਰਪਣ ਲਈ ਪ੍ਰਸ਼ੰਸ਼ਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ, ਜਦੋਂਕਿ ਸੂਰਜ ਕੌਸ਼ਿਕ ਨੂੰ ਯੂਥ ਆਈਕੋਨ ਅਵਾਰਡ 2025 ਨਾਲ ਸਨਮਾਨਿਆ ਗਿਆ।ਪ੍ਰੋਗਰਾਮ ਵਿੱਚ ਕਾਲਜ ਦੇ ਅਹੁਦੇਦਾਰ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media