Saturday, March 14, 2026

ਸਕੂਲ ਵਲੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਦਾ ਸਨਮਾਨ

ਸੰਗਰੂਰ, 27 ਮਈ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤਆਣਾ ਸਾਹਿਬ ਵਿਖੇ ਸਮਾਰੋਹ ਦੌਰਾਨ ਸਕੂਲ ਨੇ ਹਾਲ ਹੀ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ।ਇਸ ਸਮਾਗਮ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਅਕਾਦਮਿਕ ਕੋਆਰਡੀਨੇਟਰ ਡਾ. ਨਿਰਪਜੀਤ ਸਿੰਘ, ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਸੁਖਦੀਪ ਕੌਰ ਸਿੱਧੂ ਅਤੇ ਅਕਾਲ ਕਾਲਜ ਆਫ਼ ਐਜੂਕੇਸ਼ਨ ਦੇ ਐਸੋਸੀਏਟ ਪ੍ਰੋਫੈਸਰ ਡਾ. ਹਰਪਾਲ ਕੌਰ ਜੋ ਕਿ ਸੰਤ ਅਤਰ ਸਿੰਘ ਅਕਾਲ ਅਕੈਡਮੀ ਵਿਖੇ ਨਿਰੀਖਕ ਦੀ ਸੇਵਾ ਨਿਭਾਅ ਰਹੇ ਹਨ, ਮੁੱਖ ਮਹਿਮਾਨ ਅਤੇ ਫੈਕਲਟੀ ਮੈਂਬਰ ਅਤੇ ਮਾਣਮੱਤੇ ਮਾਪੇ ਵੀ ਵਿਦਿਆਰਥੀਆ ਨਾਲ ਸ਼ਾਮਲ ਹੋਏ।ਸਮਾਰੋਹ ਦੀ ਸ਼ੂਰੂਆਤ ਪ੍ਰਿੰਸੀਪਲ ਵਿਜੈ ਪਲਾਹਾ ਦੁਆਰਾ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਮਾਪਿਆਂ ਦੇ ਸਮਰਥਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਇੱਕ ਨਿੱਘੇ ਸਵਾਗਤ ਭਾਸ਼ਣ ਨਾਲ ਹੋਈ।ਸਕੱਤਰ ਸਾਹਿਬ ਅਤੇ ਮੁੱਖ ਮਹਿਮਾਨਾਂ ਦੁਆਰਾ ਇਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਰਾਸ਼ੀ ਕ੍ਰਮਵਾਰ 5100/- (ਪਹਿਲਾ ਸਥਾਨ), 3100/- (ਦੂਸਰਾ ਸਥਾਨ), 2100/- (ਤੀਸਰਾ ਸਥਾਨ) ਨਾਲ ਸਨਮਾਨਿਤ ਕੀਤਾ ਗਿਆ।ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਫਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸਨਮਾਨਿਤ ਕੀਤਾ ਗਿਆ, ਮਾਪਿਆਂ ਅਤੇ ਵਿਦਿਆਰਥੀਆਂ ਨੇ ਇਸ ਸਨਮਾਨ ਸਮਾਰੋਹ ਲਈ ਮੈਨੇਜਮੈਂਟ ਕਮੇਟੀ ਅਤੇ ਸਕੂਲ ਦਾ ਧੰਨਵਾਦ ਕੀਤਾ।
ਸਕੱਤਰ ਸਾਹਿਬ ਨੇ ਵਿਦਿਆਰਥੀਆਂ, ਮਾਪਿਆਂ, ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾ ਨੇ ਦਸਵੀਂ ਜਮਾਤ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆ, ਜੋ ਕਿ ਸੰਸਥਾ ਵਿੱਚ ਹੀ ਦਾਖਲਾ ਲੈਣਗੇ, ਲਈ ਸਕਾਲਰਸ਼ਿਪ ਦਾ ਐਲਾਨ ਕੀਤਾ, ਜੋ ਕਿ 95% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸਾਲਾਨਾ ਫੀਸ ਵਿੱਚੋਂ 20000/- ਰੁਪਏ, 90% ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦੀ ਸਾਲਾਨਾ ਫੀਸ ਵਿੱਚੋਂ 15000/- ਰੁਪਏ ਅਤੇ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦੀ ਸਾਲਾਨਾ ਫੀਸ ਵਿੱਚੋਂ 12000/-, 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦੀ ਸਾਲਾਨਾ ਫੀਸ ਵਿੱਚੋਂ 9000/- ਛੋਟ ਦਿੱਤੀ ਜਾਵੇਗੀ।ਬਾਰਵੀਂ ਜਮਾਤ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀ, ਜੋ ਕਿ ਸੰਸਥਾ ਵਿੱਚ ਹੀ ਦਾਖਲਾ ਲੈਣਗੇ, ਨੂੰ ਵੀ ਉਚੇਰੀ ਸਿੱਖਿਆ ਲਈ ਮਦਦ ਦਾ ਭਰੋਸਾ ਦਿਵਾਇਆ।ਸਮਾਗਮ ਦੀ ਸਮਾਪਤੀ ਸ਼੍ਰੀਮਤੀ ਮੀਨਾ ਕੁਮਾਰੀ ਪ੍ਰੀਖਿਆ ਵਿਭਾਗ ਵਲੋਂ ਕੀਤੀ ਗਈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …