Saturday, March 14, 2026

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ ਚੱਲ ਰਹੇ 10 ਰੋਜ਼ਾ ਟ੍ਰੇਨਿੰਗ ਕੈਂਪ ਦੇ ਦੌਰਾਨ ਬਰਗੇਡੀਅਰ ਕੇ.ਐਸ ਬਾਵਾ ਗਰੁੱਪ ਕਮਾਂਡਰ ਗਰੁੱਪ ਅੰਮ੍ਰਿਤਸਰ ਵਲੋਂ ਕੈਂਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਉਹਨਾਂ ਦਾ ਕੈਂਪ ਵਿਖੇ ਪਹੁੰਚਣ ‘ਤੇ ਸਵਾਗਤ ਕੈਂਪ ਕਮਾਂਡੈਂਟ ਕਰਨਲ ਪੀ.ਡੀ.ਐਸ ਬੱਲ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ਵੇਬ ਅਹਿਮਦ ਖਾਂ ਦੁਆਰਾ ਕੀਤਾ ਗਿਆ।ਸਭ ਤੋਂ ਪਹਿਲਾਂ ਕੈਪ ਕਮਾਂਡੈਂਟ ਦੁਆਰਾ ਕੈਂਪ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਗਰੁੱਪ ਕਮਾਂਡਰ ਨੂੰ ਜਾਣੂ ਕਰਵਾਇਆ ਗਿਆ ਅਤੇ ਕੈਂਪ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ।ਉਨ੍ਹਾਂ ਕਿਹਾ ਕਿ ਉਹ ਕਾਲਜ ਜਾਂ ਸਕੂਲ ਵਿੱਚ ਜੋ ਵੀ ਪੜ੍ਹਾਈ ਕਰ ਰਹੇ ਹਨ, ਉਸ ਨੂੰ ਸਕਿਲ ਨਾਲ ਜੋੜ ਕੇ ਆਪਣੇ ਵਿਸ਼ੇ ਜਾਂ ਆਪਣੇ ਕੋਰਸ ਵਿੱਚ ਮੁਹਾਰਤ ਹਾਸਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਦੀ ਟ੍ਰੇਨਿੰਗ ਕਰਕੇ ਇੱਕ ਕੈਡਿਟ ਅਨੁਸ਼ਾਸਨ ਵਿੱਚ ਰਹਿਣਾ ਸਿੱਖਦਾ ਹੈ ਅਤੇ ਇਸ ਨਾਲ ਮਿਹਨਤ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ।ਇਸ ਉਪਰੰਤ ਗਰੁੱਪ ਕਮਾਂਡਰ ਥਲ ਸੈਨਿਕ ਕੈਂਪ ਲਈ ਜਾਣ ਵਾਲੇ ਕੈਡਿਟਾਂ ਨੂੰ ਮਿਲੇ ਅਤੇ ਉਹਨਾਂ ਨੇ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਕੈਡਿਟਾਂ ਨੂੰ ਪ੍ਰੇਰਨਾ ਦਿੱਤੀ।
ਇਸ ਮੌਕੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ ਲਫਟੀਨੈਂਟ ਸੁਖਪਾਲ ਸਿੰਘ, ਲੈਫਟੀਨੈਂਟ ਮਨਪ੍ਰੀਤ ਸਿੰਘ, ਸੂਬੇਦਾਰ ਬਲਜਿੰਦਰ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਹਵਾਲਦਾਰ ਸੋਹਣ ਸਿੰਘ, ਹਵਾਲਦਾਰ ਮਲਕੀਤ ਸਿੰਘ, ਹਵਾਲਦਾਰ ਗੁਰਦੀਪ ਸਿੰਘ ਆਦਿ ਐਨ.ਸੀ.ਸੀ ਸਟਾਫ ਅਤੇ ਐਨ.ਸੀ.ਸੀ ਕੈਡਿਟ ਹਾਜ਼ਰ ਸਨ।

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …