ਅੰਮ੍ਰਿਤਸਰ, 30 ਮਈ (ਜਗਦੀਪ ਸਿੰਘ) – ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਮੈਂਬਰ ਅਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਚੇਅਰਮੈਨ, ਵਿਲੱਖਣ ਸ਼ਖਸੀਅਤ ਦੇ ਮਾਲਕ, ਸਮਾਜ ਸੁਧਾਰਕ, ਪਰਉਪਕਾਰੀ, ਨੇਕੀ ਦਾ ਪ੍ਰਤੀਕ ਡਾ. ਵੀ.ਪੀ ਲਖਨਪਾਲ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।ਉਹਨਾਂ ਦੇ ਸਪੱਤਰ ਡਾ. ਰਾਜੀਵ ਲਖਨਪਾਲ ਅਤੇ ਡਾ. ਸੰਜੀਵ ਲਖਨਪਾਲ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਭੇਂਟ ਕੀਤੀ।ਉਹਨਾਂ ਦੀ ਨੂੰਹ ਸ੍ਰੀਮਤੀ ਸੁਸ਼ਮਾ ਲਖਨਪਾਲ ਨੇ ਵੀ ਭਰੇ ਮਨ ਨਾਲ ਅੰਤਿਮ ਵਿਦਾਈ ਦਿੱਤੀ।
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰ. ਡਾ. ਅੰਜਨਾ ਗੁਪਤਾ ਨੇ ਇਸ ਮੌਕੇ `ਤੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਡਾ. ਵੀ.ਪੀ ਲਖਨਪਾਲ 27 ਮਈ, 2025 ਮੰਗਲਵਾਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ ਦੁਨੀਆਂ ਨੂੰ ਅਲਵਿਦਾ ਕਹਿ ਕੇ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਉਹਨਾਂ ਦਾ ਅੰਤਿਮ ਸੰਸਕਾਰ 29 ਮਈ 2025 ਵੀਰਵਾਰ ਨੂੰ ਸਵੇਰੇ 10:00 ਵਜੇ ਦੁਰਗਿਆਣਾ ਮੰਦਰ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
ਉਹਨਾਂ ਨੇ ਇਹ ਵੀ ਦੱਸਿਆ ਕਿ ਡਾ. ਲਖਨਪਾਲ ਜੀ ਗਰੀਬਾਂ ਦੇ ਮਸੀਹਾ ਸਨ।ਉਹ ਲੋੜਵੰਦਾਂ-ਬੇਸਹਾਰਾ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ।ਉਹਨਾਂ ਦੇ ਮਹਾਨ ਯੋਗਦਾਨ ਸਦਕਾ ਹੀ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਆਰਥਕ ਪੱਖੋਂ ਕਮਜ਼ੋਰ ਬੱਚਿਆਂ ਲਈ ਨਵ-ਪ੍ਰੇਰਨਾ ਅਤੇ ਨਵ-ਚੇਤਨਾ ਨਾਮਕ ਦੋ ਕੇਂਦਰ ਚਲਾਏ ਜਾ ਰਹੇ ਹਨ।ਨਵ-ਪ੍ਰੇਰਨਾ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ-ਨਾਲ ਮੁਫ਼ਤ ਪੁਸਤਕਾਂ, ਵਰਦੀ ਅਤੇ ਦੁਪਹਿਰ ਦਾ ਭੋਜਨ ਦਿੱਤਾ ਜਾਂਦਾ ਹੈ।ਨਵ-ਚੇਤਨਾ ਵਿੱਚ ਲੜਕੀਆਂ ਨੂੰ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੰਮ ਸਿਖਾਇਆ ਜਾਂਦਾ ਹੈ ਤਾਂ ਜੋ ਆਤਮ ਨਿਰਭਰ ਬਣ ਸਕਣ।
ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ `ਆਰੀਆ ਰਤਨ` ਡਾ. ਪੂਨਮ ਸੂਰੀ ਪਦਮ ਸ਼੍ਰੀ ਅਵਾਰਡੀ ਵੀ.ਕੇ ਚੋਪੜਾ ਨਿਦਸ਼ਕ ਡੀ.ਏ.ਵੀ ਪਬਲਿਕ ਸਕੂਲਜ਼-1 ਨਵੀਂ ਦਿੱਲੀ, ਡਾ. ਰਾਜੇਸ਼ ਕੁਮਾਰ, ਡਾ. ਜੇ.ਪੀ ਸ਼ੂਰ, ਸ੍ਰੀਮਤੀ ਨਿਰਮਲਾ ਗੁਪਤਾ, ਡਾ. ਅਮਰਦੀਪ ਗੁਪਤਾ, ਡਾ. ਨੀਲਮ ਕਾਮਰਾ, ਸ੍ਰੀਮਤੀ ਅਲਾਹਵਤ, ਰਿਕ ਐਂਡ ਟੀਮ- ਅਮਰੀਕਾ, ਐਡਵੋਕੇਟ ਸੁਦਰਸ਼ਨ ਕਪੂਰ, ਇੰਦਰਪਾਲ ਆਰੀਆ, ਡਾ. ਨੀਰਾ ਸ਼ਰਮਾ, ਪ੍ਰਿੰ. ਡਾ. ਪੱਲਵੀ ਸੇਠੀ, ਰੋਟਰੀ ਕਲੱਬ ਮੈਂਬਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਿਭਿੰਨ ਡਾਕਟਰਾਂ, ਡੀ.ਏ.ਵੀ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸ਼ਹਿਰ ਦੇ ਮੰਨੇ-ਪ੍ਰਮੰਨੇ ਪਤਵੰਤਿਆਂ ਨੇ ਇਸ ਪਵਿੱਤਰ ਆਤਮਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਾਰਿਆਂ ਨੇ ਇਹੀ ਆਖਿਆ ਕਿ ਇਸ ਮਹਾਨ ਸ਼ਖਸੀਅਤ ਦਾ ਦੁਨੀਆਂ ਤੋਂ ਜਾਣਾ, ਸਮਾਜ ਅਤੇ ਪਰਿਵਾਰ ਲਈ ਬਹੁਤ ਵੱਡੀ ਘਾਟ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।ਉਹਨਾਂ ਦੀ ਆਤਮਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਗਈ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …