ਰਾਜਪੁਰਾ, 4 ਜੂਨ (ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ. ) ਦੀ ਮਾਸਿਕ ਬੈਠਕ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਰਹਿਨੁਮਾਈ ਹੇਠ ਰੋਟਰੀ
ਭਵਨ ਵਿਖੇ ਹੋਈ।ਸਭਾ ਦਾ ਆਗਾਜ਼ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਦੀ ਕਵਿਤਾ `ਦਿਲ ਮੇਰੇ ਵਿੱਚ ਦਰਦ ਬੜੇ ਨੇ, ਉਂਝ ਮੇਰੇ ਹਮਦਰਦ ਬੜੇ ਨੇ `ਸੁਣਾ ਕੇ ਕੀਤਾ।ਗ਼ਜ਼ਲਗੋ ਅਵਤਾਰ ਪੁਆਰ ਦੀ `ਕਿੰਨੀ ਵਾਰ ਤੂਫ਼ਾਨਾਂ ਪਾ ਕੇ ਘੇਰੇ ਨੂੰ, ਬਹੁਤ ਪਰਖਿਆ ਉਨ੍ਹਾਂ ਮੇਰੇ ਜ਼ੇਰੇ ਨੂੰ` ਸੁਣਾ ਕੇ ਵਾਹ-ਵਾਹ ਖੱਟੀ।ਹਰਪਾਲ ਸਿੰਘ ਪਾਲ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾ ਸੁਣਾਈ।ਕਰਮ ਸਿੰਘ ਹਕੀਰ ਨੇ `ਰੰਗਲੀਆਂ ਚੁੰਨੀਆਂ ਨੂੰ ਲਾਉਣ ਰਾਕਾਨਾ ਗੋਟੇ` ਸੁਣਾ ਕੇ ਸੱਭਿਆਚਾਰ ਦੁਹਰਾਇਆ।ਪ੍ਰੋ. ਦਵਿੰਦਰ ਕੌਰ ਨੇ `ਕਿਓਂ ਚੰਨ ਦੇਖਾਂ, ਕੋਈ ਲੋੜ ਨਹੀਂ `ਤੇ ਮਨਜੀਤ ਸਿੰਘ ਨਾਗਰਾ ਨੇ ਇਹਸਾਨ ਤੇਰਾ ਹੋਗਾ `ਗੀਤ ਸੁਣਾ ਕੇ ਮਹਿਫ਼ਿਲ ਵਿੱਚ ਰੰਗ ਬੰਨਿਆ।ਕੁਲਵੰਤ ਸਿੰਘ ਜੱਸਲ ਨੇ ਬਾਲ ਗੀਤ `ਆਓ ਚੰਗੇ ਪਾਠਕ ਬਣੀਏ `ਸੁਣਾ ਕੇ ਕਿਤਾਬਾਂ ਦੀ ਅਹਿਮੀਅਤ ਦੱਸੀ।ਮਾਸਟਰ ਯਾਦਵਿੰਦਰ ਕਲੋਲੀ ਨੇ ਆਪਣਾ ਚਰਚਿਤ ਗੀਤ `ਮੈ ਕੰਡਿਆਂ ਦੀ ਤਾਰ ਵੇ` ਸੁਣਾਈ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਧਾਰਮਿਕ ਗੀਤ ਸੁਣਾ ਕੇ ਗੁਰੂਆਂ ਦੀ ਸ਼ਹੀਦੀ ਨੂੰ ਯਾਦ ਕੀਤਾ।ਬਲਦੇਵ ਸਿੰਘ ਖੁਰਾਣਾ ਨੇ `ਹਾੜਾ ਹਾੜਾ ਜੰਗ ਨਾ ਕਰਿਓ` ਸੁਣਾਈ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ `ਨੈਤਿਕਤਾ `ਸੁਣਾ ਕੇ ਅਜੋਕੇ ਸਮਾਜਿਕ ਤਾਣੇ-ਬਾਣੇ ‘ਤੇ ਵਿਅੰਗ ਕੱਸਿਆ।ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿੱਚ `ਇੱਕ ਗੀਤ ਅਧੂਰਾ ਬਿਨ ਤੇਰੇ `ਸੁਣਾ ਕੇ ਵਾਹ ਵਾਹ ਖੱਟੀ ਅਤੇ ਮੀਟਿੰਗ ਦੀ ਕਾਰਵਾਈ ਚਲਾਈ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media