ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, ਵੀਨਸ ਅਤੇ ਜਿਲੇਟ ਕੰਪਨੀਆਂ ਵੱਲੋਂ ‘ਆਪਣੇ ਖ਼ੁਦ ਦੇ ਬੌਸ ਬਣੋ’ (ਬੀ ਯੂਅਰ ਓਵਨ ਬੌਸ) ਵਿਸ਼ੇ ’ਤੇ ਸਖ਼ਸ਼ੀਅਤ ਵਿਕਾਸ ਮੁਹਿੰਮ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਮੁਹਿੰਮ ਮੌਕੇ ਸਖ਼ਸ਼ੀਅਤ ਵਿਕਾਸ ਅਤੇ ਨਿਖਾਰ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਟ੍ਰੇਨਿੰਗ ਪਾਰਟਨਰ ਰਾਈਟ ਸਾਈਡ ਐਲ.ਐਲ.ਪੀ ਵੱਲੋਂ ਸ੍ਰੀਮਤੀ ਪ੍ਰਭਜੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਸ੍ਰੀਮਤੀ ਪ੍ਰਭਜੀਤ ਕੌਰ ਨੇ ਵਿਦਿਆਰਥਣਾਂ ਨੂੰ ਸ਼ਖਸੀਅਤ ਵਿਕਾਸ, ਸੁਰੱਖਿਆ, ਪੋਸ਼ਣ, ਜੀਵਨ ਸ਼ੈਲੀ, ਸਿਹਤਮੰਦ ਆਦਤਾਂ, ਮਾਹਵਾਰੀ ਦੌਰਾਨ ਤਣਾਅ ਆਦਿ ਵਿਸ਼ਿਆਂ ’ਤੇ ਚਾਨਣਾ ਪਾਉਂਦਿਆਂ ਕਈ ਮਿਥਿਹਾਸਾਂ ਤੋਂ ਜਾਣੂ ਕਰਵਾਇਆ।ਕਰੀਬ 320 ਵਿਦਿਆਰਥਣਾਂ ਨੇ ਰਜਿਸਟਰੇਸ਼ਨ ਕਰਵਾਈ।ਸ੍ਰੀਮਤੀ ਪ੍ਰਭਜੀਤ ਕੌਰ ਵੱਲੋਂ ਵਰਕਸ਼ਾਪ ’ਚ ਰਜਿਸਟਰਡ ਵਿਦਿਆਰਥਣਾਂ ਨੂੰ ਈ-ਸਰਟੀਫ਼ਿਕੇਟ ਫ਼ਾਰ ਪਾਰਟੀਸੀਪੇਸ਼ਨ ਅਤੇ ਕੰਪਲੀਮੈਂਟਰੀ-ਗੁਡੀਸ ਵੀ ਦਿੱਤੇ ਗਏ। ਇਸ ਸਬੰਧੀ 10 ਵਿਦਿਆਰਥਣਾਂ ਦੀ ਟੀਮ ਨੂੰ ‘ਸਟੂਡੈਂਟ ਵਲੰਟੀਅਰਸ’ ਬਣਾਇਆ ਗਿਆ। ਡਾ. ਜਸਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਸ਼ਿਵਨ ਸਰਪਾਲ ਨਾਲ ਮਿਲ ਕੇ ਸ੍ਰੀਮਤੀ ਪ੍ਰਭਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਪੂਰਨਿਮਾ ਖੰਨਾ, ਡਾ. ਪਵਨਦੀਪ ਕੌਰ, ਡਾ. ਹਰਪ੍ਰੀਤ ਕੌਰ, ਡਾ. ਸੀਮਾ ਰਾਣੀ, ਡਾ. ਦਿਵਿਆ ਸ਼ਰਮਾ, ਡਾ. ਰਾਸ਼ੀਮਾ ਪ੍ਰਭਾਕਰ, ਡਾ. ਪ੍ਰੀਤਇੰਦਰ ਕੌਰ, ਪ੍ਰੋ. ਸੁਗਮ, ਪ੍ਰੋ. ਰਿਚਾ ਜੋਸ਼ੀ, ਪ੍ਰੋ. ਹੇਮਾ, ਪ੍ਰੋ. ਪ੍ਰੇਰਨਾ, ਪ੍ਰੋ. ਮਨਸੀਰਤ ਕੌਰ, ਪੋ. ਤਨਵੀਰ ਕੌਰ, ਪ੍ਰੋ. ਹਰਜੋਤ ਕੌਰ ਆਦਿ ਮੌਜ਼ੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …