Thursday, April 30, 2026

ਸੁਖਬੀਰ ਭੁੱਲਰ ਦਾ ਗਾਇਆ ਨਵਾਂ ਗੀਤ ‘ਸਰਮਾਇਆ’ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 27 ਜੂਨ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸੁਖਬੀਰ ਭੁੱਲਰ ਦਾ ਗਾਇਆ ਨਵਾਂ ਗੀਤ ‘ਸਰਮਾਇਆ’ ਦਾ ਪੋਸਟਰ ਰਲੀਜ਼ ਸਮਾਗਮ ਕੀਤਾ ਗਿਆ।ਗੀਤ ‘ਸਰਮਾਇਆ’ ਬਹੁਤ ਵਧੀਆ ਫ਼ਿਲਮਾਇਆ ਗਿਆ ਹੈ, ਫ਼ਿਲਮ ਨਿਰਦੇਸ਼ਕ ਅਮਰਪਾਲ ਦੇ ਵੀਡਿਓ ਤਕਰੀਬਨ ਬੈਕ ਟੂ ਬੈਕ ਹਿੱਟ ਰਹੇ ਹਨ।ਪਿੱਛਲੇ ਦਿਨੀਂ ਕਾਂਸ਼ੀ ਰਾਮ ਚੰਨ ਦੇ ਗੀਤ ਪੈਗ ਦੀ ਰਲੀਜ਼ ਮੌਕੇ ਅਮਰਪਾਲ ਨੇ ਅਹਿਮ ਰੋਲ ਅਦਾ ਕੀਤਾ।ਅਗਲੇ ਦਿਨ ਓਹਨਾਂ ਨੇ ਗੀਤ ‘ਸਰਮਾਇਆ’ ਦੀ ਸ਼ੂਟਿੰਗ ਪ੍ਰੀਤ ਨਗਰ ਅੰਮ੍ਰਿਤਸਰ ਵਿਖੇ ਕੀਤੀ।ਅਮਰਪਾਲ ਨੇ ਕਿਹਾ ਕਿ ਗੀਤ ਦੀ ਸਟੋਰੀ ਮੁਤਾਬਿਕ ਇਸ ਨੂੰ ਬਾਖੂਬੀ ਢੰਗ ਨਾਲ ਨਿਭਾਇਆ।ਇਹ ਗੀਤ ਵਾਕਿਆ ਹੀ ਸੁਖਬੀਰ ਭੁੱਲਰ ਦਾ ਸਰਮਾਇਆ ਬਣ ਜਾਣਾ ਹੈ।ਸੁਖਬੀਰ ਭੁੱਲਰ ਨੇ ਇਸ ਗੀਤ ਨੂੰ ਬਹੁਤ ਸੁਰੀਲੀ ਅਵਾਜ਼ ਨਾਲ ਗਾਇਆ ਅਤੇ ਕਲਮਬੰਦ ਵੀ ਸੁਖਬੀਰ ਭੁੱਲਰ ਨੇ ਕੀਤਾ ਹੈ।ਇਸ ਦੀ ਰਿਕਾਰਡਿੰਗ ਪੰਛੀ ਸਟੂਡਿਉ ਲੁਧਿਆਣਾ ਵਿਖੇ ਹੋਈ ਹੈ।ਡਾਇਰੈਕਟਰ ਅਮਰਪਾਲ ਅਨੁਸਾਰ ਇਸ ਵਿੱਚ ਮਾਸਟਰ ਕੁਲਜੀਤ ਸਿੰਘ ਨੇ ਆਪਣੀ ਐਕਟਿੰਗ ਬੇਮਿਸਾਲ ਪੇਸ਼ ਕੀਤੀ ਹੈ ਤੇ ਇਸ ਵਿੱਚ ਨਰੰਜਣ ਗਿੱਲ, ਰਾਜਪਾਲ ਸ਼ਰਮਾ, ਗੈਵੀ ਸ਼ੇਰਗਿੱਲ, ਸਾਹਿਲ ਪ੍ਰੀਤਨਗਰ, ਅੰਕਿਤਾ ਪੁੰਜ਼, ਸੁਨੀਤਾ ਪਾਂਡੇ, ਬੇਬੀ ਹਰਜੀਤ, ਫਰਾਂਸਿਸ ਪ੍ਰੀਤ ਆਦਿ ਹੋਰ ਕਲਾਕਾਰਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ।ਇਸ ਗਾਣੇ ਦਾ ਸੰਗੀਤ ਮੀਤ ਪਾਣੀਪਤ ਵਲੋਂ ਦਿੱਤਾ ਗਿਆ ਹੈ।
ਇਸ ਮੌਕੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਹਰਮੀਤ ਆਰਟਿਸਟ, ਜ਼ਿੰਦ ਸੁਰ ਸਿੰਘ, ਲਲਿਤ ਮਹਿਤਾ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …