Monday, February 2, 2026

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 23.06.2025 ਤੋਂ 30.06.2025 ਤੱਕ ਪੱਛਮੀ, ਦੱਖਣੀ, ਉਤਰੀ ਅਤੇ ਪੂਰਬੀ ਹਲਕਿਆਂ ਵਿੱਚ ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਅਤੇ ਬਿਨਾਂ ਵਿਆਜ ਜੁਰਮਾਨੇ ਦੇ ਪਿੱਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ ਭਰਨ ਲਈ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ।ਇਲਾਕਾ ਨਿਵਾਸੀਆਂ ਵਲੋਂ ਕੈਂਪਾਂ ਵਿੱਚ ਆਪਣੇ ਪਾਣੀ ਸੀਵਰੇਜ਼ ਦੇ ਕੁਨੈਕਸ਼ਨ ਰੈਗੂਲਰ ਕਰਵਾਉਣ ਲਈ ਫਾਰਮ ਭਰੇ ਗਏ ਅਤੇ ਬਿਨਾਂ ਵਿਆਜ ਅਤੇ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕੀਤੀ ਗਈ ਇਨਾਂ ਕੈਂਪਾਂ ਦੇ ਨੋਡਲ ਅਫਸਰ ਸਹਾਇਕ ਕਮਿਸ਼ਨਰ ਦਲਜੀਤ ਸਿੰਘ ਦੀ ਰਿਪੋਰਟ ਅਨੁਸਾਰ ਤਕਰੀਬਨ 125 ਪਾਣੀ ਸੀਵਰੇਜ ਦੇ ਕਨੈਕਸ਼ਨ ਰੈਗੁਲਰ ਕੀਤੇ ਗਏ ਅਤੇ 1.75 ਲੱਖ ਰੁਪਏ ਰਿਕਵਰੀ ਕੀਤੀ ਗਈ।ਇਸ ਤੋਂ ਇਲਾਵਾ 998 ਪ੍ਰਾਪਰਟੀ ਟੈਕਸ ਦੀਆਂ ਰਿਟਰਨਾਂ ਫਾਈਲ ਕੀਤੀਆਂ ਗਈਆਂ ਅਤੇ 10.00 ਲੱਖ ਰੁਪਏ ਤੋਂ ਜਿਆਦਾ ਦੀ ਰਿਕਵਰੀ ਹੋਈ।
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੀਆ ਬਾਹਰਲੀਆਂ ਆਬਾਦੀਆਂ ਵਿੱਚ ਜਾਇਕਾ, ਸਾਊਥ ਈਸਟ ਅਤੇ ਅਮਰੁਤ ਪ੍ਰਾਜੈਕਟ ਅਧੀਨ ਪਾਣੀ / ਸੀਵਰੇਜ਼ ਦੀਆਂ ਪਾਈਪਾਂ ਵਿਛਾਈਆਂ ਗਈਆਂ ਸਨ ਤਾਂ ਜੋ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮਿਲ ਸਕੇ ਅਤੇ ਸੀਵਰੇਜ਼ ਦੀ ਸਹੀ ਤਰੀਕੇ ਨਿਕਾਸੀ ਹੋ ਸਕੇ।ਕੁਨੈਕਸ਼ਨਾਂ ਨੂੰ ਨਗਰ ਨਿਗਮ ਕੋਲੋਂ ਪਾਸ ਨਹੀ ਕਰਵਾਇਆ ਗਿਆ ਹੈ, ਜਿਸ ਕਰਕੇ ਨਾ ‘ਤੇ ਇਨਾਂ ਘਰਾਂ ਨੂੰ ਕੋਈ ਬਿਲ ਜਾ ਰਿਹਾ ਹੈ ਅਤੇ ਨਾ ਹੀ ਕੋਈ ਰਿਕਵਰੀ ਆ ਰਹੀ ਹੈ, ਜਿਸ ਕਰਕੇ ਨਿਗਮ ਨੂੰ ਬੜਾ ਵਿੱਤੀ ਨੁਕਸਾਨ ਹੋ ਰਿਹਾ ਸੀ।ਨਜਾਇਜ਼ ਲੱਗੇ ਕਨੈਕਸ਼ਨਾਂ ਨੂੰ ਕੱਟਣ ਦੀ ਕਾਰਵਾਈ ਤੋਂ ਪਹਿਲਾਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਕਾਇਦਾ ਲੋਕਾਂ ਨੂੰ ਇਨਾਂ ਕੈਪਾਂ ਦਾ ਲਾਭ ਉਠਾਉਣ ਲਈ ਜਾਗਰੂਕ ਕੀਤਾ ਗਿਆ।ਇਸ ਤੋਂ ਇਲਾਵਾ ਸਰਕਾਰ ਦੀ ਵਨ-ਟਾਇਮ ਸੈਟਲਮੈਂਟ ਸਕੀਮ ਅਧੀਨ ਸਰਕਾਰ ਵਲੋਂ ਲੰਬਿਤ ਪਏ ਪ੍ਰਾਪਰਟੀ ਟੈਕਸ ਤੇ ਵਿਆਜ਼ ਅਤੇ ਜੁਰਮਾਨੇ ਦੀ ਮੁਆਫੀ ਵੀ 31 ਜੁਲਾਈ 2025 ਹੈ, ਜਿਸ ਦਾ ਇਨਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਭਰਪੂਰ ਲਾਭ ਉਠਾਇਆ ਜਾ ਰਿਹਾ ਹੈ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …