Monday, April 13, 2026

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਗਰ ਨਿਗਮ ਅੰਮ੍ਰਿਤਸਰ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਰੈਗੁਲਰ ਕਰਵਾਉਣ ਲਈ ਕੈਂਪ 20/06/2025 ਤੋਂ 30/06/2025 ਤੱਕ ਲਗਾਏ ਗਏ।ਇਨਾਂ ਕੈਂਪਾਂ ਵਿੱਚ ਸ਼ਹਿਰਵਾਸੀਆਂ ਵਲੋਂ 1160 ਪ੍ਰਾਪਰਟੀ ਟੈਕਸ ਦੀਆ ਰਿਟਰਨਾਂ ਭਰੀਆਂ ਗਈਆਂ, ਜਿਨ੍ਹਾਂ ਤੋਂ 12 ਲੱਖ ਰੁਪਏ ਦੀ ਵਸੂਲੀ ਹੋਈ।ਤਕਰੀਬਨ 200 ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੈਕਸ਼ਨ ਰੈਗੂਲਰ ਕਰਨ ‘ਤੇ ਨਿਗਮ ਨੂੰ 2.75 ਲੱਖ ਰੁਪਏ ਇਕੱਤਰ ਕੀਤੇ ਗਏ।ਇਹ ਕੈਂਪ ਕਾਲੀ ਮਾਤਾ ਮੰਦਰ ਖੜਾਕ ਸਿੰਘ ਵਾਲਾ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਲਗਾਇਆ ਗਿਆ ਸੀ ।
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਪਿੱਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਤੇ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਦਿੱਤੀ ਗਈ ਹੈ।ਸ਼ਹਿਰੀ 31/07/2025 ਤੱਕ ਆਪਣਾ ਪ੍ਰਾਪਰਟੀ ਟੈਕਸ ਬਿਨ੍ਹਾਂ ਵਿਆਜ ਜੁਰਮਾਨੇ ਦੇ ਭਰ ਸਕਦੇ ਹਨ।ਸ਼ਹਿਰ ਦੀਆਂ ਬਾਹਰਲੀਆਂ ਆਬਾਦੀਆਂ ਵਿੱਚ ਪਾਣੀ ਅਤੇ ਸੀਵਰਜ਼ ਦੇ ਕੁਨੈਕਸ਼ਨ ਤਾਂ ਲਏ ਗਏ ਹਨ, ਪਰ ਇਹਨਾਂ ਨੂੰ ਨਗਰ ਨਿਗਮ ਪਾਸੋਂ ਪਾਸ ਨਹੀ ਕਰਵਾਇਆ ਗਿਆ ਸੀ।ਨਿਗਮ ਵਲੋਂ 20/6/2025 ਤੋਂ 30/06/2025 ਤੱਕ ਕੈਂਪਾਂ ਦਾ ਆਯੋਜਨ ਕੀਤਾ ਗਿਆ।ਸ਼ਹਿਰਵਾਸੀਆਂ ਦੀ ਮੰਗ ‘ਤੇ ਇਹ ਕੈਂਪ ਮੁੜ 1 ਤੋਂ 18 ਜੁਲਾਈ 2025 ਤੱਕ ਸ਼ਹਿਰ ਦੇ ਵੱਖ-2 ਇਲਾਕਿਆਂ ਵਿੱਚ ਲਗਾਏ ਜਾਣਗੇ।1 ਜੁਲਾਈ ਅਤੇ 2 ਜੁਲਾਈ ਨੂੰ ਇਹ ਕੈਂਪ ਪੱਛਮੀ ਜ਼ੋਨ ਵਿੱਚ ਪੈਂਦੇ ਇਲਾਕੇ ਆਰ.ਬੀ ਅਸਟੇਟ ਵਿਖੇ ਲਗਾਏ ਜਾ ਰਹੇ ਹਨ।ਉਨ੍ਹਾਂ ਅਪੀਲ ਕੀਤੀ ਕਿ ਇਹਨਾਂ ਕੈਂਪਾਂ ਵਿੱਚ ਆ ਕੇ ਸ਼ਹਿਰੀ ਆਪਣਾ ਬਣਦਾ ਸਾਲ 2013-14 ਤੋਂ 2024-25 ਦਾ ਪ੍ਰਾਪਰਟੀ ਟੈਕਸ ਬਿਨ੍ਹਾਂ ਵਿਆਜ ਜੁਰਮਾਨੇ ਦੇ ਭਰ ਕੇ ਇਸ ਦਾ ਲਾਭ ਲੈਣ ਅਤੇ ਆਪਣੇ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕੁਨੈਕਸ਼ਨ ਬਿਨਾ ਕਿਸੇ ਪਰੇਸ਼ਾਨੀ ਦੇ ਰੈਗੁਲਰ ਕਰਵਾਉਣ।

 

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …