ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ) – ਅੰਤਰਰਾਸ਼ਟਰੀ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ
ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 6 ਜੂਨ ਤੋਂ 6 ਜੁਲਾਈ ਤੱਕ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਚੱਲ ਰਹੀ ਹੈ।ਜਿਸ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜੀ ਅਤੇ ਪ੍ਰੀਤਪਾਲ ਰੁਪਾਣਾ ਬੱਚਿਆਂ ਨੂੰ ਰੰਗਮੰਚ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦੇ ਰਹੇ ਹਨ।ਇਸ ਰੰਗਮੰਚ ਕਾਰਜ਼ਸ਼ਾਲਾ ਵਿੱਚ ਪੰਜਾਬ, ਹਰਿਆਣਾ, ਦਿਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀ ਰੰਗਮੰਚ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।ਇਕ ਮਹੀਨਾ ਲਗਾਤਾਰ ਚੱਲਣ ਵਾਲੀ ਰੰਗਮੰਚ ਕਾਰਜਸ਼ਾਲਾ ਦੌਰਾਨ ‘ਪੰਜ ਰੋਜ਼ਾ ਨਾਟ ਉਤਸਵ’ ਦੇ ਚੌਥੇ ਦਿਨ ਡਾ. ਹਰਜੀਤ ਸੰਧੂ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਸਾਂਦਲ ਬਾਰ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਇਹ ਨਾਟਕ ਪੰਜਾਬ ਦੇ ਇੱਕ ਖੇਤਰ, ਸਾਂਦਲ ਬਾਰ ਦਾ ਨਾਮ 16ਵੀਂ ਸਦੀਂ ਦੇ ਪੰਜਾਬੀ ਲੋਕ ਨਾਇਕ ਦੁੱਲਾ ਭੱਟੀ ਦੇ ਦਾਦਾ, ਸਾਂਦਲ ਦੇ ਨਾਮ ’ਤੇ ਰੱਖਿਆ ਗਿਆ ਹੈ।ਦੁੱਲਾ ਭੱਟੀ ਮੁਗਲ ਸਾਮਰਾਜ ਦੇ ਵਿਰੁੱਧ ਬਗਾਵਤ ਦੀ ਅਗਵਾਈ ਕਰਨ ਲਈ ਮਸ਼ਹੂਰ ਹੈ, ਖਾਸ ਕਰਕੇ ਅਕਬਰ ਦੇ ਰਾਜ ਦੌਰਾਨ।ਦੁੱਲਾ ਭੱਟੀ ਦੀ ਬਗਾਵਤ ਇਸ ਖੇਤਰ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਦਮਨਕਾਰੀ ਸ਼ਾਸਨ ਦੇ ਵਿਰੁੱਧ ਵਿਰੋਧ ਦਾ ਪ੍ਰਤੀਕ ਹੈ।ਦੁੱਲਾ ਭੱਟੀ ਦੀ ਕਹਾਣੀ ਰਵਾਇਤੀ ਤੌਰ ’ਤੇ ਲੋਹੜੀ ਦੇ ਤਿਉਹਾਰ ਦੌਰਾਨ ਮਨਾਈ ਜਾਂਦੀ ਹੈ, ਖਾਸ ਕਰਕੇ ਦੋ ਕੁੜੀਆਂ, ਸੁੰਦਰੀ ਅਤੇ ਮੁੰਦਰੀ ਨੂੰ ਮੁਗਲਾਂ ਦੀ ਕੈਦ ਤੋਂ ਛੁਡਾਉਣ ਦੇ ਉਸ ਦੇ ਕੰਮ ਨੂੰ।ਸਾਂਦਲ ਬਾਰ ਇਤਿਹਾਸਕ ਤੌਰ ’ਤੇ ਇੱਕ ਅਜਿਹਾ ਖੇਤਰ ਰਿਹਾ ਹੈ, ਜਿੱਥੇ ਸਾਂਝਾ ਸੱਭਿਆਚਾਰ ਅਤੇ ਭਾਸ਼ਾ ਵਾਲੇ ਵੱਖ-ਵੱਖ ਪੰਜਾਬੀ ਕਬੀਲੇ ਇਕੱਠੇ ਰਹਿੰਦੇ ਸਨ।ਇਹ ਖੇਤਰ 19ਵੀਂ ਸਦੀਂ ਦੇ ਅਖੀਰ ਤੱਕ ਘੱਟ ਆਬਾਦੀ ਵਾਲਾ ਸੀ, ਜਦੋਂ ਇਸ ਨੂੰ ਚਨਾਬ ਕਲੋਨੀ ਦੀ ਸਥਾਪਨਾ ਤੋਂ ਬਾਅਦ ਸਿੰਚਾਈ ਅਧੀਨ ਲਿਆਂਦਾ ਗਿਆ ਸੀ।ਸਾਂਦਲ ਬਾਰ, ਜਿਸ ਨੂੰ ਜੰਗਲ ਬਾਰ ਵੀ ਕਿਹਾ ਜਾਂਦਾ ਹੈ, ਪੱਛਮੀ ਪੰਜਾਬ, ਪਾਕਿਸਤਾਨ ਵਿੱਚ ਇੱਕ ਇਤਿਹਾਸਕ ਖੇਤਰ ਹੈ, ਜੋ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰ ਸਥਿਤ ਹੈ, ਜੋ ਰਚਨਾ ਦੁਆਬ ਦੇ ਦੱਖਣੀ ਹਿੱਸੇ ਨੂੰ ਬਣਾਉਂਦਾ ਹੈ।ਇਹ ਮੋਟੇ ਤੌਰ ’ਤੇ ਮੌਜ਼ੂਦਾ ਜ਼ਿਲ੍ਹਿਆਂ ਫੈਸਲਾਬਾਦ, ਝੰਗ, ਟੋਭਾ ਟੇਕ ਸਿੰਘ ਅਤੇ ਚਿਨਿਓਟ ਨਾਲ ਮੇਲ ਖਾਂਦਾ ਹੈ।ਸਥਾਨਕ ਭਾਸ਼ਾ ਵਿੱਚ ਬਾਰ ਸ਼ਬਦ ਇੱਕ ਜੰਗਲੀ ਖੇਤਰ ਨੂੰ ਦਰਸਾਉਂਦਾ ਹੈ, ਜਿਸ ਵਿੱਚ ਖੇਤੀ ਲਈ ਸੀਮਤ ਸਰੋਤ ਹਨ।
ਇਸ ਨਾਟਕ ਵਿੱਚ ਭਾਗ ਲੈਣ ਵਾਲੇ ਰੰਗਮੰਚ ਦੇ ਵਿਦਿਆਰਥੀ ਸਾਜਨ ਕੋਹਿਨੂਰ, ਜਸਵੀਨ ਕੌਰ, ਹੇਮੰਤ ਸਿੰਘ, ਪਿਯੂਸ਼ ਸ਼ਰਮਾ, ਨਵਦੀਪ ਸਿੰਘ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ, ਅਨਨਿਆ ਪਰਿਹਾਰ, ਕੁਸ਼ਾਲ ਜੈਸਵਾਨੀ, ਸ਼ੁਭਮ ਨਾਮਾ, ਗੁਰਪ੍ਰੀਤ ਸਿੰਘ, ਕਰਿਤਿਕਾ ਰਾਜਪੂਤ, ਹਰਸ਼ਿਤ ਸ਼ਰਮਾ, ਨਵਜੀਤ ਕੌਰ, ਗੁਰਲੀਨ ਕੌਰ, ਬਬਲੀ ਸਿੰਘ, ਜੁਝਾਰ ਸਿੰਘ, ਅਭਿਨਵ ਮਿਸ਼ਰਾ, ਸਤਪਾਲ ਸਿੰਘ, ਜਸਕਰਨ ਸਿੰਘ, ਏਕੋਮ ਸਿੰਘ ਧਾਲੀਵਾਲ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਨਮੋਲਦੀਪ, ਜ਼ਸਨਦੀਪ ਸਿੰਘ, ਪਰਮਵੀਰ ਸਿੰਘ, ਚਿਮਨ ਜੀਰਾ, ਅਕਸ਼ੈ, ਜੋਏ ਸ਼ਰਮਾ, ਸ਼ਿਵਮ, ਆਮੀਨ, ਅਕਾਸ਼ਦੀਪ, ਰਾਜਾ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਸੰਗੀਤ ਕੁਸ਼ਾਗਰ ਕਾਲੀਆ ਵਲੋਂ ਦਿੱਤਾ ਗਿਆ।ਰੋਸ਼ਨੀ ਪ੍ਰਭਾਵ ਹਰਮੀਤ ਸਿੰਘ ਵੱਲੋਂ ਦਿੱਤਾ ਗਿਆ।
ਇਸ ਮੌਕੇ ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਪਰਮਿੰਦਰ, ਪ੍ਰੋ. ਅਮੋਲਕ ਸਿੰਘ, ਡਾ. ਹਰਜੀਤ ਸਿੰਘ, ਦਵਿੰਦਰ ਪਾਲ, ਡਾ. ਮਹਾਜਨ, ਡਾ. ਇਕਬਾਲ ਕੌਰ ਸੌਂਧ, ਡਾ. ਅਰਵਿੰੰਦਰ ਕੌਰ ਧਾਲੀਵਾਲ, ਸੁਮਿਤ ਸਿੰਘ, ਗੁਰਬਚਨ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ.ਐਸ ਰਾਜਾ, ਭੁਪਿੰਦਰ ਸਿੰਘ ਸੰਧੂ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media