28 ਜੁਲਾਈ ਨੂੰ ਪਠਾਨਕੋਟ ਛਾਉਣੀ ਤੋਂ ਚੱਲੇਗੀ ਰੇਲ ਗੱਡੀ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤੀ ਸੱਭਿਆਚਾਰ ਅਤੇ ਵਿਸ਼ਾਲ ਵਿਰਾਸਤ ਨੂੰ ਉਜਾਗਰ ਕਰਨ ਅਤੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼

ਨਾਲ ਰੇਲਵੇ ਵੱਲੋਂ 13 ਦਿਨਾਂ ਲਈ ‘ਭਾਰਤ ਗੌਰਵ’ ਯਾਤਰੀ ਰੇਲਗੱਡੀ 28 ਜੁਲਾਈ ਨੂੰ ਪਠਾਨਕੋਟ ਛਾਉਣੀ ਤੋਂ ਚਲਾਈ ਜਾਵੇਗੀ ਅਤੇ ਇਹ ਰੇਲਗੱਡੀ ਦੱਖਣੀ ਭਾਰਤ ਦੇ ਮਹੱਤਵਪੂਰਨ ਧਾਰਮਿਕ ਸਥਾਨਾਂ ਜਿਵੇ ਕਿ ਤਿਰੁਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆ ਕੁਮਾਰੀ ਅਤੇ ਮਲਕਪੁਰ ਵਿਖੇ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ।
ਆਈ.ਆਰ.ਸੀ.ਟੀ.ਸੀ ਅਨੁਸਾਰ ਇਹ ਯਾਤਰੀ ਰੇਲਗੱਡੀ ਉਤਰੀ ਭਾਰਤ ਨੂੰ ਦੱਖਣੀ ਭਾਰਤ ਦੇ ਧਾਰਮਿਕ ਅਤੇ ਸਭਿਆਚਾਰਕ ਮਹੱਤਵ ਨੂੰ ਸਮਝਣ ਦਾ ਮੌਕੇ ਮਿਲੇਗਾ ਅਤੇ ਦੱਖਣ ਭਾਰਤ ਯਾਤਰਾ ਨਾਮਕ ਇਹ ਯਾਤਰਾ 13 ਦਿਨਾਂ ਦੀ ਹੋਵੇਗੀ, ਜਿਸ ਦੀ ਸ਼ੁਰੂਆਤ 28 ਜੁਲਾਈ ਨੂੰ ਪਠਾਨਕੋਟ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਹੋਵੇਗੀ ਤੇ 9 ਅਗਸਤ ਨੂੰ ਇਹ ਟਰੇਨ ਵਾਪਸ ਆਵੇਗੀ।ਇਹ ਯਾਤਰਾ ਕੁੱਲ 12 ਰਾਤਾਂ ਅਤੇ 13 ਦਿਨਾਂ ਦੀ ਹੋਵੇਗੀ।
ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਸ ਰੇਲਗੱਡੀ ਵਿੱਚ ਸਲੀਪਰ ਕਲਾਸ ਇਕੋਨਮੀ ਦੀਆਂ 640 ਸੀਟਾਂ ਹੋਣਗੀਆਂ ਅਤੇ ਪ੍ਰਤੀ ਵਿਅਕਤੀ ਦਾ ਕਿਰਾਇਆ 30135/-ਰੁਪਏ, 3 ਏ.ਸੀ ਸਟੈਂਡਰਡ ਵਿੱਚ ਕੁੱਲ 70 ਸੀਟਾਂ ਅਤੇ ਪ੍ਰਤੀ ਵਿਅਕਤੀ ਕਿਰਾਇਆ 43370/-ਰੁਪਏ ਅਤੇ 2 ਏ.ਸੀ ਕਮਫਰਟ ਦੀਆਂ ਕੁੱਲ 50 ਸੀਟਾਂ ਅਤੇ ਪ੍ਰਤੀ ਵਿਅਕਤੀ ਕਿਰਾਇਆ 57470/- ਰੁਪਏ ਹੋਵੇਗਾ।ਬੁਲਾਰੇ ਨੇ ਦੱਸਿਆ ਕਿ ਇਸ ਕਿਰਾਏ ਵਿੱਚ ਚਾਹ, ਨਾਸ਼ਤਾ, ਦੁਪਿਹਰ ਦਾ ਭੋਜਣ, ਰਾਤ ਦਾ ਖਾਣਾ ਤੋਂ ਇਲਾਵਾ ਰਹਿਣ ਸਹਿਣ ਅਤੇ ਟਰਾਂਸਪੋਰਟ ਦਾ ਖਰ਼ਚਾ ਵੀ ਸ਼ਾਮਲ ਹੈ।
ਬੁਲਾਰੇ ਨੇ ਦੱਸਿਆ ਕਿ ਜੋ ਯਾਤਰੂ ਇਸ ਰੇਲਗੱਡੀ ਵਿੱਚ ਆਪਣੀ ਸੀਟ ਕਨਫਰਮ ਕਰਵਾਉਣਾ ਚਾਹੁੰਦੇ ਹਨ, ਉਹ ਰੇਲਵੇ ਦੀ ਅਧਿਕਾਰਤ ਵੈਬਸਾਈਟ ਜਾਂ ਰੇਲਵੇ ਸਟੇਸ਼ਨ ਤੋਂ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ।ਉਨਾਂ ਦੱਸਿਆ ਕਿ ਇਸ ਟੂਰ ਵਿੱਚ ਪਠਾਨਕੋਟ ਛਾਉਣੀ, ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਛਾਉਣੀ, ਕੁਰਕੁਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਹਜ਼ਰਤ ਨਿਜ਼ਾਮੁਦੀਨ, ਮਥੁਰਾ, ਆਗਰਾ ਛਾਵਣੀ ਅਤੇ ਗਵਾਲੀਅਰ ਸਮੇਤ ਕਈ ਬੋਰਡਿੰਗ ਅਤੇ ਡੀਬੋਰਡਿੰਗ ਪੁਆਇੰਟ ਸ਼ਾਮਲ ਹਨ।
Punjab Post Daily Online Newspaper & Print Media