ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਈ.ਜੀ ਰਜਿਸਟਰੇਸ਼ਨ ਨਾਲ ਸੰਬੰਧਿਤ ਮਾਲ ਵਿਭਾਗ ਦੀਆਂ ਸੇਵਾਵਾਂ ਅਤੇ
ਡਰਾਈਵਿੰਗ ਲਾਇਸੰਸ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਹੁਣ ਸੁਵਿਧਾ ਕੇਂਦਰਾਂ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਜਿਲ੍ਹਾ ਵਾਸੀ ਇਨਾਂ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ 12 ਜੂਨ 2025 ਤੋਂ ਲੈ ਕੇ 22 ਜੁਲਾਈ 2025 ਤੱਕ 205 ਲੋਕਾਂ ਵਲੋਂ ਇਸ ਦਾ ਲਾਹਾ ਲਿਆ ਗਿਆ ਹੈ।ਉਨਾਂ ਦੱਸਿਆ ਕਿ ਜਿਲ੍ਹਾ ਵਾਸੀਆਂ ਵਲੋਂ 168 ਫਰਦ, 17 ਫਰਦ ਬਦਰ, 10 ਵਿਰਾਸਤ ਦੇ ਆਧਾਰ `ਤੇ ਪਰਿਵਰਤਨ ਅਤੇ 10 ਲੋਕਾਂ ਵਲੋਂ ਹੀ ਆਪਣੀ ਵਸੀਅਤ ਨੂੰ ਰਜਿਸਟਰਡ ਕਰਵਾਇਆ ਗਿਆ ਹੈ।ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਟਰਾਂਸਪੋਰਟ ਵਿਭਾਗ ਨਾਲ ਸਬੰਧਤ 30 ਸੇਵਾਵਾਂ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ।ਉਨਾਂ ਦੱਸਿਆ ਕਿ 30 ਜੂਨ 2025 ਤੋਂ 22 ਜੁਲਾਈ 2025 ਤੱਕ 84 ਲੋਕਾਂ ਵਲੋਂ ਟਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ ਗਿਆ ਹੈ।ਜਿਨਾਂ ਵਿਚੋਂ 40 ਲੋਕਾਂ ਵਲੋਂ ਲਰਨਿੰਗ ਲਾਇਸੰਸ, 2 ਲੋਕਾਂ ਵਲੋਂ ਲਾਇਸੰਸ ਵਿੱਚ ਨਾਮ ਦੀ ਤਬਦੀਲੀ, 2 ਲੋਕਾਂ ਵਲੋਂ ਲਾਇਸੰਸ ਐਕਸਟ੍ਰੈਕਟ, 14 ਲੋਕਾਂ ਵਲੋਂ ਲਾਇਸੰਸ ਦੀ ਮਿਆਦ ਵਿੱਚ ਵਾਧਾ, 7 ਲੋਕਾਂ ਵਲੋਂ ਡੁਪਲੀਕੇਟ ਲਾਇਸੰਸ, 13 ਲੋਕਾਂ ਵਲੋਂ ਲਾਇਸੰਸ ਦਾ ਨਵੀਨੀਕਰਨ, 3 ਲੋਕਾਂ ਵਲੋਂ ਡਰਾਇਵਿੰਗ ਲਾਇੰਸਸ ਵਿੱਚ ਤਬਦੀਲੀ ਅਤੇ 3 ਲੋਕਾਂ ਵਲੋਂ ਟਰਾਂਸਪੋਰਟ ਨਾਲ ਸਬੰਧਤ ਸੇਵਾਵਾਂ ਵਿੱਚ ਮੋਬਾਇਲ ਨੰਬਰ ਨੂੰ ਅਪਡੇਟ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਾਲ ਕੁੱਲ 30 ਸੇਵਾਵਾਂ ਅਤੇ ਮਾਲ ਵਿਭਾਗ ਨਾਲ ਸਬੰਧਤ 6 ਸੇਵਾਵਾਂ ਲੋਕ ਸੇਵਾ ਕੇਂਦਰਾਂ ਵਿੱਚੋਂ ਬਿਨਾਂ ਕਿਸੇ ਖਜਲ ਖੁਆਰੀ ਦੇ ਪ੍ਰਾਪਤ ਕਰ ਸਕਦੇ ਹਨ।ਉਨਾਂ ਦੱਸਿਆ ਕਿ ਜੋ ਨਾਗਰਿਕ ਸੁਵਿਧਾ ਕੇਂਦਰ ਵੀ ਨਹੀਂ ਆ ਸਕਦੇ ਉਹ ਸਾਡੇ ਫੋਨ ਨੰਬਰ 1076 ਡਾਇਲ ਕਰਕੇ ਇੰਨਾ ਸੇਵਾਵਾਂ ਦਾ ਲਾਭ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media