Wednesday, January 7, 2026

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਜਿਹੇ ਪ੍ਰੋਜੈਕਟਾਂ ਰਾਹੀਂ ਨੌਜਵਾਨੀ ਨੂੰ ਨਸ਼ਾ ਰਹਿਤ, ਸਿਹਤਮੰਦ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਹੇਠ ਮੁਹਿੰਮ ਜਾਰੀ ਹੈ।ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਕਵਲਜੀਤ ਸਿੰਘ ਦੀ ਰਹਿਨੁਮਾਈ ਅਤੇ ਜ਼ੋਨ ਕਨਵੀਨਰ ਤੇ ਸਕੂਲ ਆਫ ਐਮੀਨੈਂਸ ਕਰਮਪੁਰਾ ਪ੍ਰਿੰਸੀਪਲ ਸ੍ਰੀਮਤੀ ਅਨੂ ਅਨੰਦ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲ ਦੀ ਅਗਵਾਈ ਹੇਠ ਅੱਜ ਸਟਾਲ ਵਾਟ ਵਰਲਡ ਸਕੂਲ ਮਜੀਠਾ ਬਾਈਪਾਸ ਰੋਡ ਵਿਖੇ ਖੇਡ ਮੁਕਾਬਲਿਆਂ ਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਜ਼ੋਨ ਕਨਵੀਨਰ ਪ੍ਰਿੰਸੀਪਲ ਅਨੂ ਅਨੰਦ ਨੇ ਦੱਸਿਆ ਕਿ ਜ਼ੋਨ ਅਧੀਨ 45 ਸਕੂਲਾਂ ਦੀਆਂ ਟੀਮਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ।ਆਸ਼ੂ ਵਿਸ਼ਾਲ ਨੇ ਜ਼ੋਨ ਕਰਮਪੁਰਾ ਅਧੀਨ 23 ਜੁਲਾਈ ਤੋਂ 31 ਜੁਲਾਈ ਤੱਕ ਖੇਡ ਮੁਕਾਬਲੇ ਕਰਵਾਏ ਜਾਣਗੇ।ਇਹਨਾਂ ਵਿੱਚ ਲੜਕਿਆਂ ਅਤੇ ਲੜਕੀਆਂ ਦੀਆਂ ਵਾਲੀਬਾਲ, ਖੋ-ਖੋ, ਬੈਡਮਿੰਟਨ, ਗਤਕਾ, ਕਰਾਟੇ, ਕ੍ਰਿਕਟ, ਐਥਲੈਟਿਕਸ, ਕਬੱਡੀ (ਸਰਕਲ ਅਤੇ ਨੈਸ਼ਨਲ) ਅਤੇ ਫੁੱਟਬਾਲ ਸ਼ਾਮਿਲ ਹਨ, ਜਿਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।
ਉਦਘਾਟਨੀ ਸਮਾਰੋਹ ਦੌਰਾਨ ਅੰਡਰ-17 ਬੈਡਮਿੰਟਨ ਮੁਕਾਬਲੇ ਖਾਸ ਆਕਰਸ਼ਣ ਦਾ ਕੇਂਦਰ ਰਹੇ।ਪ੍ਰਿੰਸੀਪਲ ਮਨੀਸ਼ਾ ਧਨੁਜਾ, ਖੇਡ ਅਧਿਆਪਕਾ ਭਗਵੰਤ ਕੌਰ ਲੈਕਚਰਾਰ, ਹਰਜੋਤ ਸਿੰਘ ਡੀ.ਪੀ.ਈ, ਹਰਗੁਰਬੀਰ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ ਨੌਸ਼ਹਿਰਾ, ਬਲਜਿੰਦਰ ਸਿੰਘ, ਗੁਰਜੀਤ ਸਿੰਘ, ਜਗਦੇਵ ਕਲਾ, ਧੰਨਾ ਸਿੰਘ ਮੁਸਤਫਾਬਾਦ, ਸੁਰਿੰਦਰ ਕੁਮਾਰ, ਹਰਪਾਲ ਸਿੰਘ, ਸੌਮੇਸ਼ ਚੌਧਰੀ, ਸੁਖਜਿੰਦਰ ਕੌਰ ਖੈਰਾਵਾਦ ਸਮੇਤ ਕਈ ਖੇਡ ਪ੍ਰੇਮੀ ਹਾਜ਼ਰ ਰਹੇ।

Check Also

ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …