Thursday, August 20, 2026

ਕਿਸਾਨ ਤਰਜ਼ੀਹ ਕਾਰਡ ਦੀ ਹਮਾਇਤ ਲਈ ਖੇਤੀਬਾੜੀ ਮਸ਼ੀਨਰੀ, ਖਾਦਾਂ, ਬੀਜ਼ਾਂ, ਦਵਾਈਆਂ ਦੇ ਡੀਲਰ ਵੀ ਅੱਗੇ ਆਏ

ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਪਰਾਲੀ ਨੂੰ ਅੱਗ

ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕਿਸਾਨ ਤਰਜ਼ੀਹ ਕਾਰਡ ਦੇਣ ਦੇ ਕੀਤੇ ਗਏ।ਫੈਸਲੇ ਦੀ ਹਮਾਇਤ ਕਰਨ ਲਈ ਅੱਜ ਖੇਤੀਬਾੜੀ ਮਸ਼ੀਨਰੀ, ਬੀਜਾਂ, ਖਾਦਾਂ ਦਵਾਈਆਂ ਵੇਚਣ ਵਾਲੇ ਡੀਲਰ ਵੀ ਡਿਪਟੀ ਕਮਿਸ਼ਨਰ ਨੂੰ ਮਿਲਣ ਆਏ।ਦੱਸਣਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਉਨਾਂ ਕਿਸਾਨਾਂ ਨੂੰ ਇਹ ਤਰਜ਼ੀਹੀ ਕਾਰਡ ਜਾਰੀ ਕਰਨ ਜਾ ਰਿਹਾ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ।ਇਹ ਕਿਸਾਨ ਤਰਜ਼ੀਹ ਕਾਰਡ ਜਿਥੇ ਸਰਕਾਰੀ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਕਿਸਾਨ ਨੂੰ ਤਰਜ਼ੀਹੀ ਦੇਣਗੇ, ਉਥੇ ਉਹਨਾਂ ਦੀ ਪਾਰਕਿੰਗ ਫੀਸ ਵੀ ਮੁਆਫ ਕੀਤੀ ਜਾ ਰਹੀ ਹੈ।ਇਹਨਾਂ ਕਿਸਾਨਾਂ ਨੂੰ ਰੋਜ਼ ਮਰ੍ਹਾ ਦੀਆਂ ਵਸਤਾਂ ਦੀ ਖਰੀਦ ਵਿੱਚ ਵੀ ਛੋਟ ਦਿਵਾਉਣ ਦੀ ਕੋਸ਼ਸ਼ ਜਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੈ।ਇਸੇ ਸਬੰਧ ਵਿੱਚ ਖੇਤੀਬਾੜੀ ਵਿਭਾਗ ਦੀ ਪਹਿਲ ਕਦਮੀ ‘ਤੇ ਖੇਤੀ ਮਸ਼ੀਨਰੀ ਦੇ ਡੀਲਰ ਢਿੱਲੋ ਗਰੁੱਪ ਟ੍ਰੇਡਿੰਗ ਕੰਪਨੀ, ਖਾਦਾਂ ਦਵਾਈਆਂ ਦੇ ਡੀਲਰ ਵਿਨੋਦ ਕੁਮਾਰ ਅਗਰਵਾਲ, ਭੋਲੇ ਸ਼ੰਕਰ ਖੇਤੀ ਸਟੋਰ ਅਤੇ ਖੇਤੀ ਬੀਜ਼ਾਂ ਦੇ ਡੀਲਰ ਸੁੱਖਾ ਸਿੰਘ ਇੰਦਰ ਸਿੰਘ ਅੰਮ੍ਰਿਤਸਰ ਵਲੋਂ ਵੇਚੇ ਜਾਂਦੇ ਉਤਪਾਦਾਂ ਉਤੇ ਪੰਜ ਤੋਂ 10 ਫੀਸਦੀ ਤੱਕ ਦਾ ਡਿਸਕਾਊਂਟ ਉਹ ਤਰਜ਼ੀਹੀ ਕਾਰਡ ਵਾਲੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਅਤੇ ਇਸ ਸਬੰਧ ਵਿੱਚ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਪੱਤਰ ਵੀ ਸੌਂਪ ਦਿੱਤਾ।ਡਿਪਟੀ ਕਮਿਸ਼ਨਰ ਨੇ ਉਕਤ ਡੀਲਰਾਂ ਨੂੰ ਇਸ ਵੱਡੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਇਸ ਸਾਥ ਨਾਲ ਅਸੀਂ ਜਿਲ੍ਹੇ ਨੂੰ ਪਰਾਲੀ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਵਿੱਚ ਜਰੂਰ ਕਾਮਯਾਬ ਹੋਵਾਂਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜੋ ਅਗਾਂਹਵਧੂ ਕਿਸਾਨਾਂ ਨੂੰ ਆਪਣੇ ਸਮਾਨ ‘ਤੇ ਛੋਟ ਮੁਹੱਈਆ ਕਰਵਾਉਣ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …