Sunday, July 26, 2026

ਕੈਪਟਨ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਨਸ਼ਾ ਵਿਰੋਧੀ ਰੈਲੀ ਦਾ ਡਰਾਮਾ ਕਰ ਰਿਹੈ – ਸੋਨੂੰ ਜੰਡਿਆਲਾ

PPN1401201517
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) ਸਿਆਸੀ ਪਾਰਟੀਆਂ ਅਕਾਲੀ-ਭਾਜਪਾ ਤੇ ਕਾਂਗਰਸ ਵਿਚ ਨਸ਼ਿਆਂ ਨੂੰ ਲੈ ਕੇ ਛਿੱੜੀ ਸ਼ਬਦੀ ਜੰਗ ਦਿਨੋ-ਦਿਨ ਵੱਧਦੀ ਜਾ ਰਹੀ।ਕੈਪਟਨ ਵਲੋਂ ਨਸ਼ਿਆਂ ਵਿਰੁੱਧ ਰੱਖੀ ਰੈਲੀ ਨੂੰ ਡਰਾਮਾ ਦੱਸਦੇ ਹੋਏ ਜਿਲ੍ਹਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬੀਤੇ ਕਈ ਸਾਲਾਂ ਤੋਂ ਨਸ਼ਿਆਂ ਵਿਰੁੱਧ ਜੰਗ ਛੇੜੀ ਬੈਠੀ ਹੈ, ਜਿਸ ਤਹਿਤ ਕਾਫੀ ਹੱਦ ਤੱਕ ਨਸ਼ਿਆਂ ਨੂੰ ਠੱਲ ਵੀ ਪਾਈ ਗਈ।ਕੇਂਦਰ ਤੇ ਪੰਜਾਬ ਵਿਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਅੱਜ ਹੀ ਨਸ਼ਿਆਂ ਖਿਲਾਫ ਰੈਲੀ ਕਰਨ ਦੀ ਯਾਦ ਕਿਉਂ ਆਈ, ਜਦਕਿ ਇੰਨਾਂ ਚਿਰ ਉਨਾਂ ਦੀ ਆਪਣੀ ਸਰਕਾਰ ਵੇਲੇ ਇਸ ਨਸ਼ੇ ਦੀ ਰੋਕਥਾਮ ਲਈ ਕੋਈ ਉਪਰਾਲਾ ਨਹੀ ਕੀਤਾ ਗਿਆ।ਉਨਾਂ ਕਿਹਾ ਕਿ ਕੈਪਟਨ ਆਪਣੀ ਡੁੱਬਦੀ ਹੋਈ ਬੇੜੀ ਤੇ ਆਪਣੀਆਂ ਵੋਟਾਂ ਨੂੰ ਬਚਾਉਣ ਲਈ ਇਹ ਸਾਰਾ ਡਰਾਮਾ ਕਰ ਰਿਹਾ ਹੈ, ਜੇਕਰ ਉਸ ਨੇ ਨਸ਼ਿਆਂ ਖਿਲਾਫ ਰੈਲੀ ਕਰਨੀ ਹੀ ਸੀ ਤਾਂ ਆਪਣੀ ਸਰਕਾਰ ਵੇਲੇ ਇਸ ਦੀ ਆਵਾਜ ਉਠਾਉਂਦਾ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਉਮੀਦਵਾਰ ਤੇ ਵਰਕਰ ਇਸ ਨਸ਼ਿਆਂ ਦਾ ਕਾਰੋਬਾਰ ਵਿਚ ਰਹਿ ਚੁੱਕੇ ਹਨ ਤੇ ਕੈਪਟਨ ਵਲੋਂ ਰੱਖੀ ਨਸ਼ਿਆਂ ਵਿਰੁੱਧ ਰੈਲੀ ਦਾ ਇੰਚਾਰਜ ਵੀ ਨਸ਼ਿਆਂ ਦਾ ਸ਼ਰਾਬ ਕਿੰਗ ਰਾਣਾ ਬਨਾਇਆ ਗਿਆ ਹੈ।ਇਸ ਲਈ ਇਸ ਰੈਲੀ ਦਾ ਲੋਕਾਂ ਤੇ ਕੋਈ ਅਸਰ ਨਹੀ ਹੋਣ ਵਾਲਾ । ਇਸ ਮੋਕੇ ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ ਨੇ ਸੋਨੂੰ ਜੰਡਿਆਲਾ ਨੂੰ ਸਨਸਮਾਨਤ ਵੀ ਕੀਤਾ। ਇਸ ਮੋਕੇ ਦੀਪਕ ਸੂਰੀ, ਹੀਰਾ ਸਿੰਘ ਪਿੰਡੋਰੀ, ਕੌਚ ਨਵਦੀਪ ਸਿੰਘ, ਬਲਜਿੰਦਰ ਸਿੰਘ, ਪ੍ਰਵੀਨ ਕੁਮਾਰ, ਹਰਦੀਪ ਸਿੰਘ, ਲਾਜਪਤ ਰਾਏ ਆਦਿ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply