ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਮਾਜਿਕ ਜਾਗਰੂਕਤਾ
ਵਧਾਉਣ ਦੇ ਸਬੰਧ ’ਚ ਰੈਲੀ ਕੱਢੀ ਗਈ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕਿਰਿਆ ਨੂੰ ਬਦਲਣਾ’ ਵਿਸ਼ੇ ਅਧੀਨ ਕੱਢੀ ਗਈ ਰੈਲੀ ਦਾ ਮਕਸਦ ਐਚ.ਆਈ.ਵੀ, ਏਡਜ਼ ਸਬੰਧੀ ਸਮਾਜਿਕ ਜਾਗਰੂਕਤਾ ਵਧਾਉਣਾ ਸੀ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋਈ ਅਤੇ ਜੀ.ਟੀ ਰੋਡ ਤੋਂ ਹੁੰਦੀ ਹੋਈ ਮੁੜ ਕੈਂਪਸ ਵਿਖੇ ਸਮਾਪਤ ਹੋਈ।ਉਨ੍ਹਾਂ ਕਿਹਾ ਕਿ ਰੈਡ ਰਿਬਨ ਕਲੱਬ ਇੰਚਾਰਜ਼ ਸ੍ਰੀਮਤੀ ਸਮਿਤਾ ਐਨੋਸ਼ ਅਤੇ ਸ੍ਰੀਮਤੀ ਮਹਿਰੀਨ ਕੋਸਰ ਦੀ ਅਗਵਾਈ ਹੇਠ ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ’ਚ ਤਖ਼ਤੀਆਂ ਫੜ੍ਹ ਕੇ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਐਚ.ਆਈ.ਵੀ/ ਏਡਜ਼ ਦਾ ਸੁਨੇਹਾ ਦਿੰਦਿਆਂ ਹੋਇਆ ਜਾਗਰੂਕ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media