ਅੰਮ੍ਰਿਤਸਰ, 28 ਦਸੰਬਰ (ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਪ੍ਰਸਿੱਧ ਮੂਰਤੀਕਾਰ ਪਦਮ ਵਿਭੂਸ਼ਨ ਸ਼੍ਰੀ ਰਾਮ ਵੀ ਸੁਤਾਰ ਦੀ ਯਾਦ ਵਿੱਚ ਇਕ
ਸ਼ੋਕ ਸਭਾ ਬੁਲਾਈ ਗਈ।ਜਿਸ ਵਿਚ ਆਰਟ ਗੈਲਰੀ ਦੇ ਮੈਂਬਰ ਅਤੇ ਪ੍ਰਧਾਨ ਉਚੇਚੇ ਤੋਰ ਤੇ ਪਹੁੱਚੇ ਸ਼ਰਦਾ ਦੇ ਫੁੱਲ ਭੇਟ ਕੀਤੇ।ਆਰਟ ਗੈਲਰੀ ਦੇ ਪ੍ਰਧਾਨ ਸਰਦਾਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਰਾਮ ਵੀ ਸੁਤਾਰ ਜੀ ਦਾ ਇਸ ਦੁਨੀਆਂ ਤੋਂ ਜਾਣਾ ਭਾਰਤ ਲਈ ਬਹੁਤ ਵੱਡਾ ਘਾਟਾ ਹੈ।ਉਹਨਾ ਨੇ ਕਿਹਾ ਆਰਟ ਗੈਲਰੀ ਅੰਮ੍ਰੀਤਸਰ ਵਿਖੇ 85ਵੀਂ ਆਲ ਇੰਡੀਆ ਪ੍ਰਦਰਸ਼ਨੀ 2019 ਵਿਚ ਬਤੋਰ ਮੁੱਖ ਮਹਿਮਾਨ ਵੱਜੋ ਆਏ ਅਤੇ ਉਹਨਾਂ ਨਾਲ ਗੱਲ ਬਾਤ ਕਰਨ ਦਾ ਮੋਕਾ ਮਿਲਿਆ।ਉਹ ਇੱਕ ਮਹਾਨ ਸ਼ਖਸ਼ੀਅਤ ਸਨ।ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਇਸ ਦੁਨੀਆਂ ‘ਤੇ 100 ਸਾਲ ਦੀ ਉਮਰ ਬਤੀਤ ਕਰਕੇ ਆਪਣੇ ਸਰੀਰ ਨੂੰ ਤਿਆਗ ਗਏ।ਉਹਨਾਂ ਆਪਣੀ ਜਿੰਦਗੀ ਵਿਚ ਅਨੇਕਾ ਹੀ ਬੁੱਤ ਬਣਾਏ ਜਿਹਨਾਂ ਵਿੱਚ ਉਹਨਾਂ ਵੱਲੋ ਬਣਾਏ ਗਏ।ਸਰਦਾਰ ਪਟੇਲ ਦਾ ਬੁੱਤ ਗੁਜਰਾਤ ਵਿੱਚ ਅਤੇ ਮਹਾਤਮਾ ਗਾਂਧੀ ਦਾ ਬੁੱਤ ਲੌਕ ਸਭਾ ਦਿੱਲੀ ਵਿੱਚ ਲਗਾਏ ਹੋਏ ਹੈ।ਇਹਨਾਂ ਨੂੰ ਕਲਾ ਦੇ ਖੇਤਰ ਵਿਚ ਬਹੁਤ ਅਵਾਰਡ ਮਿਲੇ ਜਿਹਨਾਂ ਵਿੱਚ ਪਦਮ ਭੂਸ਼ਨ, ਪਦਮ ਸ਼੍ਰੀ ਮੁੱਖ ਹਨ।ਸਾਰੇ ਮੈਬਰਾਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।ਜਿਸ ਵਿਚ ਡਾਕਟਰ ਅਰਵਿੰਦਰ ਸਿੰਘ ਚਮਕ, ਸੁਖਪਾਲ ਸਿੰਘ, ਨਰਿੰਦਰ ਸਿੰਘ, ਧਰਮਿੰਦਰ ਸ਼ਰਮਾ, ੳ.ਪੀ ਸ਼ਰਮਾ, ਨਰਿੰਦਰ ਨਾਥ ਕਪੁਰ, ਸੁਭਾਸ਼ ਚੰਦਰ ਤਜਿੰਦਰ ਛੀਨਾ, ਰਾਵਿੰਦਰ ਢਿਲੋਂ, ਕੁਲਵੰਤ ਸਿੰਘ ਗਿੱਲ ਆਦਿ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media