Thursday, April 16, 2026

ਵਿਧਾਇਕ ਟੌਂਗ ਨੇ ਦਿਵਿਆਂਗ ਵਿਅਕਤੀਆਂ ਨੂੰ ਵੰਡੇ ਸਹਾਇਕ ਉਪਕਰਨ

125 ਦਿਵਿਆਂਗ ਵਿਅਕਤੀਆਂ ਨੂੰ ਕਰੀਬ 20 ਲੱਖ ਦੇ ਵੰਡੇ ਸਹਾਇਕ ਉਪਕਰਣ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੀ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹੈ ਅਤੇ ਸਮਾਜ ਦੇ ਅਹਿਮ ਹਿੱਸਾ ਮੰਨੇ ਜਾਂਦੇ ਦਿਵਿਆਂਗ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।ਇਹ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਸਰਕਾਰੀ ਆਈ.ਟੀ.ਆਈ ਬਾਬਾ ਬਕਾਲਾ ਵਿਖੇ ਜਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਅਲਿਮਕੋ ਦੁਆਰਾ ਲਗਾਏ ਗਏ ਕੈਂਪ ਦੌਰਾਨ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਵੰਡਣ ਸਮੇਂ ਕੀਤਾ।ਉਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਕੈਂਪ ਲਗਾ ਕੇ ਬਾਕੀ ਰਹਿੰਦੇ ਲੋਕਾਂ ਤੱਕ ਵੀ ਲੋੜੀਂਦੀ ਸਹਾਇਤਾ ਸਮੱਗਰੀ ਪਹੁੰਚਾਈ ਜਾਵੇਗੀ।
ਉਨਾਂ ਦੱਸਿਆ ਕਿ ਅੱਜ ਦੇ ਕੈਂਪਾਂ ਵਿੱਚ 125 ਦਿਵਿਆਂਗ ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਸਰਕਾਰੀ ਆਈ.ਟੀ.ਆਈ ਬਾਬਾ ਬਕਾਲਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ 254 ਸਹਾਇਕ ਉਪਕਰਨ ਕਰੀਬ 20 ਲੱਖ 18 ਹਜ਼ਾਰ ਦੀ ਕੀਮਤ ਦੇ ਸਹਾਇਕ ਉਪਰਕਣ ਵੰਡੇ ਗਏ।ਉਨਾਂ ਦੱਸਿਆ ਕਿ ਇਹ ਸਾਰੇ ਉਪਕਰਣ ਅਲਿਮਕੋ ਵਲੋਂ ਬਹੁਤ ਵਧੀਆ ਤਕਨੀਕ ਅਤੇ ਕੁਆਲਿਟੀ ਨਾਲ ਤਿਆਰ ਕੀਤੇ ਗਏ ਹਨ।ਉਨਾਂ ਦੱਸਿਆ ਕਿ 10 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਕੈਂਪ ਲਗਾਇਆ ਜਾਵੇਗਾ।
ਐਸ.ਡੀ.ਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ 22 ਮੋਟੋਰਾਈਜਡ ਟਰਾਈਸਾਈਕਲ, 48 ਟਰਾਈ ਸਾਈਕਲ, 27 ਵੀਲ ਚੇਅਰ, 1 ਸੀ.ਪੀ ਚੇਅਰ, 5 ਟੀ.ਐਲ.ਐਮ ਕਿੱਟ, 24 ਸੁਣਨ ਵਾਲੀਆਂ ਮਸ਼ੀਨਾਂ, 60 ਬੈਸਾਖੀਆਂ, 22 ਵਾਲਕਿੰਗ ਸਟਿੱਕ, 5 ਵਾਕਰ, 12 ਰੋਲੇਟਰ, 21 ਕੁਸ਼ਨਜ਼, ਇੱਕ1 ਐਲੀ.ਐਸ.ਬੈਲਟ, ਇੱਕ ਸੁਗਮਿਆ ਕੇਨ ਅਤੇ 5 ਬਨਾਉਟੀ ਅੰਗ ਵੰਡੇ ਗਏ ਹਨ।
ਇਸ ਮੌਕੇ ਸੀ.ਡੀ.ਪੀ.ਓ ਵਰਿੰਦਰ ਸਿੰਘ, ਨੋਡਲ ਇੰਚਾਰਜ਼ ਧਰਮਿੰਦਰ ਸਿੰਘ, ਪ੍ਰਿੰਸੀਪਲ ਆਈ.ਟੀ.ਆਈ ਸੁਖਦੇਵ ਸਿੰਘ, ਅਲਿਮਕੋ ਤੋਂ ਅਨਿਲ ਕੁਮਾਰ, ਬਲਾਕ ਪ੍ਰਧਾਨ ਸੁਭਕਰਮਜੀਤ ਸਿੰਘ, ਬਲਾਕ ਸਮਿਤੀ ਮੈਂਬਰ ਜਗਬੀਰ ਸਿੰਘ, ਸਰਪੰਚ ਕਰਮਜੀਤ ਸਿੰਘ, ਹਰਪ੍ਰੀਤ ਸਿੰਘ ਭਿੰਡਰ, ਵਿਸ਼ਾਲ ਮੰਨਣ, ਜਰਮਨਜੀਤ ਸਿੰਘ, ਹਰਮੀਤ ਸਿੰਘ ਤਰਸਿੱਕਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …