ਅੰਮ੍ਰਿਤਸਰ, 25 ਜਨਵਰੀ (ਜਗਦੀਪ ਸਿੰਘ) – ਸ਼ਹਿਰ ਦਾ ਪ੍ਰਮੁੱਖ ਸ਼ਾਪਿੰਗ ਅਤੇ ਲਾਈਫਸਟਾਈਲ ਡੈਸਟੀਨੇਸ਼ਨ ਨੈਕਸਸ ਅੰਮ੍ਰਿਤਸਰ ਗਣਤੰਤਰ ਦਿਵਸ ਮੌਕੇ
ਆਉਣ ਵਾਲੇ ਗ੍ਰਹਕਾਂ ਲਈ ਕਈ ਮਨੋਰੰਜਕ ਗਤੀਵਿਧੀਆਂ ਸ਼ਾਨਦਾਰ ਸ਼ਾਪਿੰਗ ਆਫ਼ਰਾਂ ਨਾਲ ਤਿਆਰ ਹੈ।
ਨੇਕਸਸ ਵੱਲੋਂ 26 ਜਨਵਰੀ ਨੂੰ ਬੱਚਿਆਂ ਲਈ ਖਾਸ ਗਤੀਵਿਧੀਆਂ ਤਹਿਤ ਬੱਚਿਆਂ ਲਈ ਵੱਖ-ਵੱਖ ਕਿਰਦਾਰਾਂ ਨਾਲ ਇੰਟਰੈਕਸ਼ਨ ਅਤੇ ‘ਮੀਟ-ਐਂਡ-ਗ੍ਰੀਟ’ ਅਨੁਭਵ ਸ਼ਾਮਲ ਹਨ, ਜੋ ਮਾਲ ‘ਚ ਆਉਣ ਵਾਲੇ ਬੱਚਿਆਂ ਅਤੇ ਪਰਿਵਾਰਾਂ ਲਈ ਇੱਕ ਯਾਦਗਾਰ ਅਤੇ ਮਨੋਰੰਜਕ ਵੀਕਐਂਡ ਬਣਾਉਣਗੇ।
ਗਣਤੰਤਰ ਦਿਵਸ ਸਮਾਰੋਹ ਦੇ ਅੰਤ ‘ਚ ਨੈਕਸਸ ਅੰਮ੍ਰਿਤਸਰ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦਾ ਸਮਾਰੋਹ ਵੀ ਆਯੋਜਿਤ ਕੀਤਾ ਜਾਵੇਗਾ।ਮਾਲ ਕੈਂਪਸ ਨੂੰ ਤਿਰੰਗੇ ਦੀ ਥੀਮ ਅਨੁਸਾਰ ਸਜਾਇਆ ਗਿਆ ਹੈ।ਇਨ੍ਹਾਂ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ, ਸ਼ਾਪਿੰਗ ਦੇ ਸ਼ੌਕੀਨਾਂ ਲਈ 23 ਤੋਂ ਚੋਣਵੇਂ ਬ੍ਰਾਂਡਾਂ ‘ਤੇ ਫਲੈਟ 50% ਤੱਕ ਦੀ ਛੂਟ ਵੀ ਉਪਲੱਬਧ ਰਹੇਗੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media