Saturday, September 26, 2026

ਨਾਟਕਕਾਰ ਜਤਿੰਦਰ ਬਰਾੜ ਦੇ ਅਕਾਲ ਚਲਾਣੇ `ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਪ੍ਰਗਟ

ਅਮ੍ਰਿਤਸਰ, 25 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਦੇ ਸਿਰਜਕ, ਪ੍ਰਮੁੱਖ ਨਾਟਕਕਾਰ ਅਤੇ ਲੇਖਕ ਜਤਿੰਦਰ ਬਰਾੜ ਦੇ ਅਕਾਲ ਚਲਾਣੇ `ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸੱਕਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਜਗਦੇਵ ਖੁਰਦ ਵਿਖੇ 1945 ਨੂੰ ਜਨਮੇ ਜਤਿੰਦਰ ਬਰਾੜ ਜਿਥੇ ਸਫ਼ਲ ਉਦਯੋਗਪਤੀ ਸਨ ਉਥੇ ਉਹ ਰੰਗ ਮੰਚ ਦੇ ਨਿਪੁੰਨ ਕਲਾਕਾਰ, ਨਾਟਕਕਾਰ, ਚਿਤਰਕਾਰ ਅਤੇ ਵਧੀਆ ਸਾਹਿਤਕਾਰ ਸਨ।
ਉਹਨਾਂ ਆਪਣੇ ਲਿਖੇ ਨਾਟਕਾਂ `ਫ਼ਾਸਲੇ`, `ਕੁਦੇਸਣ`, `ਲੋਹੇ ਦੀ ਭੱਠੀ`, `ਪਾਏਦਾਨ`, :ਮਿਰਚ ਮਸਾਲਾ` ਅਤੇ `ਕੂੜੇਦਾਨ` ਰਾਹੀਂ ਸਮਾਜਿਕ ਰਿਸ਼ਤਿਆਂ ਦੇ ਵਧ ਰਹੇ ਪਾੜੇ ਅਤੇ ਸਮਾਜਿਕ ਨਾ ਬਰਾਬਰੀ `ਤੇ ਉੰਗਲ ਧਰਦਿਆਂ ਸਮਾਜ ਅੰਦਰ ਬਰਾਬਰੀ ਦਾ ਸਾਰਥਿਕ ਸੁਨੇਹਾ ਦਿਤਾ।ਉਹਨਾਂ ਵਲੋਂ ਗੁਰੂ ਨਗਰੀ ਵਿਖੇ ਕੌਮਾਂਤਰੀ ਪਧਰ ਦੀਆਂ ਸਹੂਲਤਾਂ ਨਾਲ ਲੈਸ ਨਾਟਸ਼ਾਲਾ ਦਾ ਨਿਰਮਾਣ ਕਰਕੇ ਪੰਜਾਬੀ ਨਾਟਕ ਦੇ ਚੰਗੇਰੇ ਭਵਿੱਖ ਲਈ ਮੀਲ-ਪੱਥਰ ਕਾਇਮ ਕੀਤਾ ਗਿਆ। ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਤਿੰਦਰ ਬਰਾੜ ਹੁਰਾਂ ਦੇ ਇੰਝ ਤੁਰ ਜਾਣ ਨਾਲ ਇਕ ਯੁੱਗ ਦਾ ਅੰਤ ਹੋਇਆ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …