Sunday, July 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦਾ ਗੋਲਡਨ ਜੁਬਲੀ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਵਲੋਂ ਆਪਣੇ 50 ਸਾਲਾਂ ਦੇ ਸੁਨਹਿਰੇ ਸਫ਼ਰ ਨੂੰ ਯਾਦ ਕਰਦਿਆਂ ਪੰਜਾਬ ਦੇ ਖੇਤੀਬਾੜੀ ਖੇਤਰ ਮਸਲੇ ਅਤੇ ਰੁਝਾਨਾਂ ਬਾਰੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਰੂਸਾ 2.0 ਤਹਿਤ ਆਯੋਜਿਤ ਕੀਤੇ ਗਏ ਇਸ ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਅਤੇ ਖੇਤੀ ਖੋਜ਼ ਅਤੇ ਨਵੀਆਂ ਤਕਨੀਕਾਂ ਵਾਲੇ ਕੇਂਦਰ- ਸੀ.ਏ.ਆਰ.ਆਈ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।ਖੇਤੀ ਅਤੇ ਪਿੰਡਾਂ ਦੀ ਜ਼ਿੰਦਗੀ ਨੂੰ ਲੈ ਕੇ ਵੱਖ-ਵੱਖ ਵਿਚਾਰ ਇਕੱਠੇ ਕੀਤੇ ਅਤੇ ਨਵੇਂ ਵਿਚਾਰਾਂ ਨੂੰ ਸਾਹਮਣੇ ਲਿਆਂਦਾ।
ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਨਜ਼ਰੀਆ ਬਹੁਤ ਪ੍ਰੇਰਨਾਦਾਇਕ ਹੈ।ਉਹ ਮੰਨਦੇ ਨੇ ਕਿ ਖੇਤੀ ਨੂੰ ਨਵੇਂ ਰਾਹਾਂ `ਤੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨੀ ਦੀ ਜ਼ਿੰਦਗੀ ਸੁਧਰੇ ਅਤੇ ਵਾਤਾਵਰਨ ਵੀ ਸੁਰੱਖਿਅਤ ਰਹੇ।ਸੈਮੀਨਾਰ ਦੀ ਸ਼ੁਰਆਤ ਵਿੱਚ ਕਨਵੀਨਰ ਡਾ. ਰਚਨਾ ਸ਼ਰਮਾ ਨੇ ਪੰਜਾਬ ਦੀ ਖੇਤੀ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਨਵੇਂ ਵਿਚਾਰਾਂ `ਤੇ ਰੌਸ਼ਨੀ ਪਾਈ।ਵਿਭਾਗ ਦੇ ਮੁਖੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਸਤਨਾਮ ਸਿੰਘ ਦਿਓਲ ਨੇ ਸਾਰੇ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਭਾਸ਼ਣ ਡਾ. ਦੇਵਿੰਦਰ ਸ਼ਰਮਾ ਨੇ ਦਿੱਤਾ, ਜੋ ਖੇਤੀ ਅਤੇ ਭੋਜਨ ਮਾਹਿਰ ਨੇ ਅਤੇ ਪੰਜਾਬ ਵਿੱਚ ਖੇਤੀ ਸੁਧਾਰਾਂ ਵਾਲੀ ਸੁਪਰੀਮ ਕੋਰਟ ਕਮੇਟੀ ਦੇ ਮੈਂਬਰ ਹਨ।ਉਹਨਾਂ ਨੇ ਪੰਜਾਬ ਨੂੰ ਨਵਾਂ ਮਾਡਲ ਅਪਣਾਉਣ ਦੀ ਸਲਾਹ ਦਿੱਤੀ।ਉਹਨਾਂ ਨੇ ਆਂਧਰਾ ਪ੍ਰਦੇਸ਼ ਵਿੱਚ ਚੱਲ ਰਹੇ ਨੈਚੁਰਲ ਫਾਰਮਿੰਗ ਦੀ ਮਿਸਾਲ ਦਿੱਤੀ।
ਪ੍ਰੋਫੈਸਰ ਕੁਲਦੀਪ ਸਿੰਘ ਦੀ ਪੁਸਤਕ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ, ਡਾ. ਜਗਮੋਹਨ ਸਿੰਘ ਅਤੇ ਪ੍ਰੋਫੈਸਰ ਸਤਨਾਮ ਸਿੰਘ ਦਿਓਲ ਨੇ ਰਿਲੀਜ਼ ਕੀਤੀ।ਇਹ ਕਿਤਾਬ ਰੂਟਲੈਜ ਪਬਲਿਸ਼ਰਾਂ ਵਲੋਂ ਛਪੀ ਹੈ ਅਤੇ ਪੰਜਾਬ ਦੇ ਪਾਣੀ ਵਿਵਾਦ ਨੂੰ ਡੂੰਘਾਈ ਨਾਲ ਵਿਚਾਰਦੀ ਹੈ।
ਸੈਮੀਨਾਰ ਵਿੱਚ ਜੇ.ਐਨ.ਯੂ ਦੇ ਸਾਬਕਾ ਪ੍ਰੋਫੈਸਰ ਡਾ ਸੁਰਿੰਦਰ ਸਿੰਘ ਜੋਧਕਾ ਦਾ ਸਨਮਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਐਚ.ਐਸ ਸੈਣੀ ਵਲੋਂ ਕੀਤਾ ਗਿਆ।ਉਹਨਾਂ ਨੇ 2020-21 ਦੇ ਕਿਸਾਨ ਅੰਦੋਲਨ ਨੂੰ ਮਿਸਾਲ ਦਿੰਦਿਆਂ ਕਿਹਾ ਕਿ ਪਿੰਡ ਵਾਲੇ ਵੀ ਹੁਣ ਸਿਆਸੀ ਤੌਰ `ਤੇ ਜਾਗਰੂਕ ਹਨ।ਸੈਸ਼ਨ ਦੇ ਚੇਅਰਮੈਨ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਅਧਿਆਪਕ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸੈਮੀਨਾਰ ਵਿੱਚ ਪ੍ਰੋਫੈਸਰ ਕੁਲਦੀਪ ਸਿੰਘ ਨੇ ਨਦੀਆਂ ਦੇ ਪਾਣੀ ਅਤੇ ਵਿਵਾਦਾਂ `ਤੇ, ਡਾ. ਰੇਨੂਕਾ ਅਗਰਵਾਲ ਨੇ ਔਰਤਾਂ ਦੀ ਖੇਤੀ ਵਿੱਚ ਭੂਮਿਕਾ `ਤੇ, ਪ੍ਰੋਫੈਸਰ ਜਗਮੋਹਨ ਸਿੰਘ ਨੇ ਵਾਤਾਵਰਨ ਸੰਕਟ `ਤੇ ਅਤੇ ਡਾ. ਵਿਨੋਦ ਕੁਮਾਰ ਨੇ ਆਰਗੈਨਿਕ ਫਾਰਮਿੰਗ `ਤੇ ਗੱਲ ਕੀਤੀ।ਵਿਦਵਾਨਾਂ ਨੇ ਨੈਨੋ-ਬੱਬਲ ਟੈਕਨਾਲੋਜੀ, ਪਰਾਲੀ ਸਾੜਨ, ਮੋਨੋਕ੍ਰਾਪਿੰਗ ਦੇ ਮਾਨਸਿਕ ਪ੍ਰਭਾਵ, ਡੇਅਰੀ ਕੋਆਪਰੇਟਿਵਾਂ, ਆਈਸੀਟੀ ਨਾਲ ਪਿੰਡ ਵਿਕਾਸ, ਡਿਜੀਟਲ ਟੂਲਾਂ ਦੀ ਵਰਤੋਂ, ਖੇਤੀ ਕਾਨੂੰਨ ਅਤੇ ਮਿਲੇਟ ਭੋਜਨ ਵਰਗੇ ਵਿਸ਼ਿਆਂ `ਤੇ ਪੇਪਰ ਪੜ੍ਹੇ।ਸੈਸ਼ਨ ਪ੍ਰੋਫੈਸਰ ਗੁਰਪ੍ਰੀਤ ਬੱਲ ਅਤੇ ਡਾ. ਮਲਕੀਅਤ ਸਿੰਘ ਨੇ ਚੇਅਰ ਕੀਤੇ।
ਅੰਤ ਵਿੱਚ ਪ੍ਰੋਫੈਸਰ ਸਤਨਾਮ ਸਿੰਘ ਦਿਓਲ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਫੈਸਰ ਗੁਰਪ੍ਰੀਤ ਬਲ ਸ਼ਹੀਦ ਭਗਤ ਸਿੰਘ ਕ੍ਰਿਏਟਿਵਿਟੀ ਸੈਂਟਰ ਲੁਧਿਆਣਾ ਦੇ ਡਾਇਰੈਕਟਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾਕਟਰ ਵਿਨੋਦ ਕੁਮਾਰ ਤੋਂ ਇਲਾਵਾ ਹੋਰ ਵਿਦਵਾਨ ਸੱਜਣ ਹਾਜ਼ਰ ਸਨ।

Check Also

DAV Public School celebrates outstanding success in NEET UG 2026

Amritsar, July 18 (Punjab Post Bureau) – DAV Public School Lawrence Road is proud to …